ਪੁਰਾਣੀ ਰੰਜਸ਼ ਨੂੰ ਲੈ ਕੇ ਚਲੀਆਂ ਗੋਲੀਆਂ ਇੱਕ ਗੰਭੀਰ ਜ਼ਖ਼ਮੀ

0
85

ਗੁਰੂ ਹਰਸਹਾਏ, 31 ਦਸੰਬਰ (TLT News) – ਗੁਰੂਹਰਸਹਾਏ ਦੀ ਪੁਰਾਣੀ ਸਟੇਟ ਬੈਂਕ ਰੋਡ ਵਿਖੇ ਬੀਤੀ ਰਾਤ ਦੋ ਧਿਰਾਂ ਵਿਚ ਪੁਰਾਣੀ ਰੰਜਸ਼ ਨੂੰ ਲੈ ਕੇ ਗੋਲੀਆਂ ਚੱਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿ੍ਰੰਸ ਖੁੱਲਰ ਜੋ ਕਿ ਆਪਣੀ ਦੁਕਾਨ ਬੰਦ ਕਰਕੇ ਕਾਰ ਤੇ ਸਵਾਰ ਹੋ ਕੇ ਆਪਣੇ ਪਿੰਡ ਬੇਟੂ ਕਦੀਮ ਜਾ ਰਿਹਾ ਸੀ ਤਾਂ ਜਦੋਂ ਉਹ ਪੁਰਾਣੀ ਸਟੇਟ ਬੈਂਕ ਰੋਡ ਤੇ ਕੁੜੀਆਂ ਦੇ ਸਕੂਲ ਦੇ ਨਜ਼ਦੀਕ ਪਹੁੰਚਿਆ ਤਾਂ ਸਾਹਮਣੇ ਤੋਂ ਆਏ ਸੱਤ ਦੋ ਅੱਠ ਨੌਜਵਾਨਾਂ ਵੱਲੋਂ ਉਸ ਦੀ ਕਾਰ ਦੀ ਭੰਨ ਤੋੜ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਤੋਂ ਬਾਅਦ ਉਸ ਦੇ ਉੱਪਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਦੇ ਵਿਚੋਂ ਇੱਕ ਗੋਲੀ ਉਸ ਦੇ ਪੱਟ ’ਤੇ ਜਾ ਲੱਗੀ ਅਤੇ ਉਹ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਜਿਸ ਤੋਂ ਬਾਅਦ ਉਸ ਦੇ ਨਾਲ ਕਾਰ ਵਿਚ ਸਵਾਰ ਦੂਸਰੇ ਨੌਜਵਾਨ ਵੱਲੋਂ ਤੁਰੰਤ ਉਸ ਨੂੰ ਫ਼ਰੀਦਕੋਟ ਦੇ ਮੈਡੀਕਲ ਕਾਲਜ ਵਿਚ ਲਿਆਂਦਾ ਗਿਆ। ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ ਹੈ। ਪੁਲਿਸ ਵੱਲੋਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਖੰਗਾਲ ਕੇ ਕਾਰਵਾਈ ਕੀਤੀ ਜਾ ਰਹੀ ਹੈ।