ਮੁਕੇਸ਼ ਅੰਬਾਨੀ ਨੂੰ ਵੱਡਾ ਝਟਕਾ! ਚੀਨੀ ਵਪਾਰੀ ਨੇ ਖੋਹਿਆ ਤਾਜ਼

0
186

ਨਵੀਂ ਦਿੱਲੀ (TLT) ਚੀਨ ਦੇ ‘ਵਾਟਰ ਕਿੰਗ’ ਅਖਵਾਉਣ ਵਾਲੇ ਵਪਾਰੀ ਜ਼੍ਹੌਂਗ ਸ਼ਾਨਸ਼ਾਨ ਹੁਣ ਮੁਕੇਸ਼ ਅੰਬਾਨੀ ਨੂੰ ਪਛਾੜ ਕੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਉਨ੍ਹਾਂ ਦੀ ਨੈੱਟ ਵਰਥ ਇਸ ਵਰ੍ਹੇ 70.9 ਅਰਬ ਡਾਲਰ ਵਧ ਕੇ 77.8 ਅਰਬ ਡਾਲਰ ਹੋ ਗਈ ਹੈ। ਜ਼੍ਹੌਂਗ ਸ਼ਾਨਸ਼ਾਨ ਹੁਣ ਨਾ ਸਿਰਫ਼ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਹਨ, ਸਗੋਂ ਉਨ੍ਹਾਂ ਨੇ ਅਥਾਹ ਧਨ-ਦੌਲਤ ਤੇ ਜ਼ਮੀਨ-ਜਾਇਦਾਦ ਇਕੱਠੀ ਕਰਨ ਦੇ ਮਾਮਲੇ ’ਚ ਚੀਨ ਦੇ ਸਭ ਤੋਂ ਅਮੀਰ ਵਿਅਕਤੀ ਤੇ ‘ਅਲੀਬਾਬਾ’ ਕੰਪਨੀ ਦੇ ਮਾਲਕ ਜੈਕ ਮਾ ਨੂੰ ਵੀ ਪਿਛਾੜ ਦਿੱਤਾ ਹੈ।

ਸ਼ਾਨਸ਼ਾਨ ਬੋਤਲਬੰਦ ਪਾਣੀ ਤੇ ਕੋਰੋਨਾ ਦਾ ਟੀਕਾ ਬਣਾਉਣ ਜਿਹੇ ਕਾਰੋਬਾਰ ਨਾਲ ਜੁੜੇ ਹੋਏ ਹਨ। ਉਹ ਨਿੱਜੀ ਤੌਰ ਉੱਤੇ ਅਰਬਪਤੀ ਹੈ, ਜਿਨ੍ਹਾਂ ਬਾਰੇ ਮੀਡੀਆ ਵਿੱਚ ਘੱਟ ਹੀ ਚਰਚਾ ਹੋਈ ਹੈ। ਪੱਤਰਕਾਰੀ, ਮਸ਼ਰੂਮ ਦੀ ਖੇਤੀ ਤੇ ਸਿਹਤ ਸੇਵਾ ਜਿਹੇ ਕਰੀਅਰ ’ਚ ਹੱਥ ਅਜ਼ਮਾਉਣ ਤੋਂ ਬਾਅਦ ਹੁਣ ਉਹ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ।

‘ਬਲੂਮਬਰਗ ਬਿਲੀਅਨਾਇਰਜ਼ ਇੰਡੈਕਸ’ ਅਨੁਸਾਰ 66 ਸਾਲਾ ਸ਼ਾਨਸ਼ਾਨ ਕੋਈ ਸਿਆਸੀ ਵਿਅਕਤੀ ਵੀ ਨਹੀਂ ਹਨ ਤੇ ਚੀਨ ’ਚ ਉਨ੍ਹਾਂ ਨੂੰ ‘ਲੋਨ ਵੁਲਫ਼’ ਦੇ ਨਾਂ ਨਾਲ ਵੀ ਜਾਣਦੇ ਹਨ। ਇਸ ਵਰ੍ਹੇ ਅਪ੍ਰੈਲ ’ਚ ਉਨ੍ਹਾਂ ਆਪਣੀ ‘ਬੀਜਿੰਗ ਵੈਂਟਾਈ ਬਾਇਓਲੌਜੀਕਲ ਫ਼ਾਰਮੇਸੀ ਇੰਟਰਪ੍ਰਾਈਜ਼ਸ ਕੰਪਨੀ’ ਰਾਹੀਂ ਵੈਕਸੀਨ ਵਿਕਸਤ ਕੀਤੀ ਸੀ ਤੇ ਫਿਰ ਕੁਝ ਮਹੀਨਿਆਂ ਬਾਅਦ ਬੋਤਲਬੰਦ ਪਾਣੀ ਬਣਾਉਣ ਵਾਲੀ ਉਨ੍ਹਾਂ ਦੀ ਕੰਪਨੀ ‘ਨੋਂਗਫੂ ਸਪ੍ਰਿੰਗ’ ਹਾਂਗਕਾਂਗ ਵਿੱਚ ਬੇਹੱਦ ਹਰਮਨਪਿਆਰੀ ਬਣ ਗਈ।