ਸਰਹੱਦ ‘ਤੇ ਪਹੁੰਚਿਆ ਚਿੱਟਾ ਤੇ ਅਸਲਾ

0
91

ਡੇਰਾ ਬਾਬਾ ਨਾਨਕ (TLT News) ਭਾਰਤ ਤੇ ਪਾਕਿਸਤਾਨ ਕੌਮਾਂਤਰੀ ਸਰਹੱਦ ’ਤੇ ਅੱਜ ਬੀਐਸਐਫ ਦੇ ਜਵਾਨਾਂ ਨੇ 10 ਪੈਕੇਟ ਹੈਰੋਇਨ, 3 ਪਿਸਟਲ ਤੇ 6 ਮੈਗਜ਼ੀਨ ਬਰਾਮਦ ਕੀਤੇ ਹਨ। ਬੀਐਸਐਫ ਦੀ 89ਵੀਂ ਬਟਾਲੀਅਨ ਦੇ ਜਵਾਨਾਂ ਨੇ ਕਸਬਾ ਕਲਾਨੌਰ ਨੇੜੇ ਕੌਮਾਂਤਰੀ ਸਰਹੱਦ ’ਤੇ ਸਵੇਰੇ ਛੇ ਵਜੇ ਇਨ੍ਹਾਂ ਨੂੰ ਬਰਾਮਦ ਕੀਤਾ।

ਸੁਰੱਖਿਆ ਜਵਾਨਾਂ ਨੇ ਸਰਹੱਦ ’ਤੇ ਸਵੇਰੇ ਕੁਝ ਹਰਕਤ ਦੇਖੀ। ਸ਼ੱਕੀ ਸਥਾਨ ’ਤੇ ਜਾਂਚ ਕਰਨ ‘ਤੇ ਹੈਰੋਇਨ ਤੇ ਹਥਿਆਰ ਬਰਾਮਦ ਕੀਤੇ ਗਏ। ਕੁਝ ਦਿਨਾਂ ਤੋਂ ਪਾਕਿਸਤਾਨ ਪਾਸੋਂ ਤੋਂ ਡ੍ਰੋਨ ਕਈ ਵਾਰ ਇਸੇ ਕਸਬੇ ਵਿੱਚ ਦਾਖਲ ਹੋਇਆ ਸੀ। ਉਸ ਸਮੇਂ ਤੋਂ ਸੁਰੱਖਿਆ ਜਵਾਨ ਚੌਕਸ ਹਨ।

ਦੱਸ ਦਈਏ ਕਿ ਪਿਛਲੇ ਕੁਝ ਸਮੇਂ ਤੋਂ ਪਾਕਿਸਤਾਨ ਵਾਲੇ ਪਾਸਿਓਂ ਡ੍ਰੋਨਾਂ ਰਾਹੀਂ ਨਸ਼ਾ ਤੇ ਅਸਲਾ ਭੇਜਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਏਕੇ 47 ਵੀ ਬਰਾਮਦ ਹੋਈ ਸੀ।