ਸੰਘਣੀ ਧੁੰਦ ਕਾਰਨ ਜਨ ਜੀਵਨ ਪ੍ਰਭਾਵਿਤ

0
86

ਓਠੀਆਂ, 30 ਦਸੰਬਰ (TLT News)- ਪੰਜਾਬ ‘ਚ ਪਿਛਲੇ ਦਿਨਾਂ ਤੋਂ ਪੈ ਰਹੀ ਕੜਾਕੇ ਦੀ ਠੰਢ ਅਤੇ ਧੁੰਦ ਕਾਰਨ ਲੋਕ ਠਰੂੰ-ਠਰੂੰ ਕਰ ਰਹੇ ਹਨ। ਜ਼ਿਲ੍ਹਾ ਅੰਮ੍ਰਿਤਸਰ ‘ਚ ਪਈ ਸੰਘਣੀ ਧੁੰਦ ਕਾਰਨ ਰੋਜ਼ਮੱਰਾ ਦੇ ਕੰਮ-ਕਾਰਾਂ ‘ਤੇ ਜਾਣ ਵਾਲਿਆਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕਾਂ ‘ਤੇ ਵਾਹਨ ਮੱਧਮ ਰਫ਼ਤਾਰ ‘ਚ ਆਪਣੀ ਮੰਜ਼ਿਲ ਵੱਲ ਵਧਦੇ ਦੇਖੇ ਜਾ ਸਕਦੇ ਹਨ।