ਯੂਰਪੀਅਨ ਦੇਸ਼ ਕਰੋਆਤੀਆ ‘ਚ ਆਇਆ ਭੂਚਾਲ, 7 ਲੋਕਾ ਦੀ ਮੌਤ ਅਤੇ ਸੈਂਕੜੇ ਜ਼ਖ਼ਮੀ

0
79

ਮਿਲਾਨ (ਇਟਲੀ), 30 ਦਸੰਬਰ (TLT News)- ਯੂਰਪੀਅਨ ਦੇਸ਼ ਕਰੋਆਤੀਆ ‘ਚ 6.4 ਤੀਬਰਤਾ ਦੇ ਭੂਚਾਲ ਆਇਆ, ਜਿਸ ਕਾਰਨ ਇੱਥੇ ਕਾਫੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ। ਭੂਚਾਲ ਕਾਰਨ ਹੁਣ ਤੱਕ ਸਰਕਾਰ ਵਲੋਂ 7 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ ਅਤੇ ਸੈਂਕੜੇ ਲੋਕ ਜ਼ਖ਼ਮੀ ਹੋਏ ਹਨ। ਉੱਧਰ ਭੂਚਾਲ ਇਟਲੀ ‘ਚ ਵੀ 4.4 ਤੀਬਰਤਾ ਦਾ ਭੂਚਾਲ ਆਇਆ ਅਤੇ 3 ਵਾਰ ਝਟਕੇ ਮਹਿਸੂਸ ਕੀਤੇ ਗਏ। ਇਟਲੀ ‘ਚ ਭੂਚਾਲ ਦਾ ਮੁੱਖ ਕੇਂਦਰ ਵਿਰੋਨਾ ਤੋਂ 20 ਕਿਲੋਮੀਟਰ ਦੀ ਦੂਰੀ ‘ਤੇ ਪੈਂਦੇ ਸ਼ਹਿਰ ਸੈਲੀਜੋਲੇ ਸੀ। ਖ਼ਬਰ ਲਿਖੇ ਜਾਣ ਤੱਕ ਇਟਲੀ ਸਰਕਾਰ ਵਲੋਂ ਕਿਸੇ ਵੀ ਜਾਨੀ ਅਤੇ ਮਾਲੀ ਨੁਕਸਾਨ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ ਪਰ ਭਾਰਤੀ ਕਮਿਊਨਿਟੀ ਦੇ ਲੋਕ ਪ੍ਰਭਾਵਿਤ ਖੇਤਰ ‘ਚ ਆਪਣੇ ਉਨ੍ਹਾਂ ਰਿਸ਼ਤੇਦਾਰਾਂ ਦੀ ਫੋਨ ਕਰਕੇ ਖ਼ਬਰ ਲੈ ਰਹੇ ਹਨ ਅਤੇ ਲੋਕਾਂ ‘ਚ ਡਰ ਦਾ ਮਾਹੌਲ ਹੈ।