ਰਾਜਨੀਤੀ ‘ਚ ਨਹੀਂ ਦਾਖ਼ਲ ਹੋਣਗੇ ਸੁਪਰਸਟਾਰ ਰਜਨੀਕਾਂਤ

0
86

ਚੇਨਈ, 29 ਦਸੰਬਰ-TLT/ ਸੁਪਰਸਟਾਰ ਰਜਨੀਕਾਂਤ ਨੇ ਅੱਜ ਐਲਾਨ ਕੀਤਾ ਹੈ ਕਿ ਉਹ ਸਿਆਸਤ ‘ਚ ਪ੍ਰਵੇਸ਼ ਨਹੀਂ ਕਰਨਗੇ। ਇਕ ਬਿਆਨ ਜਾਰੀ ਕਰਕੇ ਰਜਨੀਕਾਂਤ ਨੇ ਕਿਹਾ ਕਿ ਬੀਤੇ ਦਿਨੀਂ ਉਨ੍ਹਾਂ ਦੀ ਸਿਹਤ ‘ਚ ਜਿਹੜੀ ਗਿਰਾਵਟ ਹੋਈ ਹੈ, ਉਹ ਇਸ ਨੂੰ ਪ੍ਰਮਾਤਮਾ ਦੀ ਚਿਤਾਵਨੀ ਮੰਨਦੇ ਹਨ ਅਤੇ ਉਨ੍ਹਾਂ ਨੇ ਸਿਆਸੀ ਪਾਰਟੀ ਨਾ ਬਣਾਉਣ ਦਾ ਫ਼ੈਸਲਾ ਕੀਤਾ ਹੈ। ਹਾਲਾਂਕਿ ਰਜਨੀਕਾਂਤ ਨੇ ਇਹ ਕਿਹਾ ਹੈ ਕਿ ਉਹ ਲੋਕਾਂ ਦੀ ਸੇਵਾ ਕਰਦੇ ਰਹਿਣਗੇ। ਦੱਸ ਦਈਏ ਕਿ ਇਸ ਤੋਂ ਪਹਿਲਾਂ ਰਜਨੀਕਾਂਤ ਨੇ ਇਹ ਐਲਾਨ ਕੀਤਾ ਸੀ ਕਿ ਉਹ 31 ਦਸੰਬਰ ਨੂੰ ਆਪਣੀ ਸਿਆਸੀ ਪਾਰਟੀ ਦਾ ਐਲਾਨ ਕਰਨਗੇ।