ਪਟਿਆਲਾ ਆਰਮੀ ਕੈਂਟ ਏਰੀਆ ਤੇ ਆਫ਼ੀਸਰ ਆਰਮੀ ਕਲੱਬ ਵਿਖੇ ਮਨਾਇਆ ਗਿਆ ਵਿਜੇੈ ਦਿਵਸ

0
69

ਪਟਿਆਲਾ, 29 ਦਸੰਬਰ (TLT)– 1971 ਦੀ ਜੰਗ ਦੇ 50 ਸਾਲ ਪੂਰੇ ਹੋਣ ਦੇ ਸਬੰਧ ਵਿਚ ਅੱਜ ਪਟਿਆਲਾ ਆਰਮੀ ਕੈਂਟ ਏਰੀਆ ਤੇ ਆਫ਼ੀਸਰ ਆਰਮੀ ਕਲੱਬ ਵਿਖੇ ਵਿਜੇੈ ਦਿਵਸ ਮਨਾਇਆ ਗਿਆ। ਇਸ ਦੌਰਾਨ 1971 ਦੀ ਜੰਗ ਵਿਚ ਸ਼ਹੀਦ ਹੋਏ ਸੈਨਿਕਾਂ ਤੇ ਅਫ਼ਸਰਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ‘ਚ ਸਾਬਕਾ ਸੈਨਿਕ ਮੌਜੂਦ ਸਨ ਅਤੇ ਵਿਜੈ ਮਸ਼ਾਲ ਵੀ ਆਰਮੀ ਕੈਂਟ ਪਹੁੰਚੀ।