ਭਾਰਤ ‘ਚ ਦਾਖ਼ਲ ਹੋਇਆ ਕੋਰੋਨਾ ਦਾ ਨਵਾਂ ਰੂਪ, ਬ੍ਰਿਟੇਨ ਤੋਂ ਆਏ 6 ਲੋਕਾਂ ‘ਚ ਮਿਲੇ ਲੱਛਣ

0
92

ਨਵੀਂ ਦਿੱਲੀ, 29 ਦਸੰਬਰ- TLT/ ਭਾਰਤ ‘ਚ ਵੀ ਕੋਰੋਨਾ ਵਾਇਰਸ ਦਾ ਨਵਾਂ ਰੂਪ ਦਾਖ਼ਲ ਹੋ ਗਿਆ ਹੈ। ਬ੍ਰਿਟੇਨ ਤੋਂ ਭਾਰਤ ਪਰਤੇ 6 ਯਾਤਰੀ ਯੂ. ਕੇ. ਵੈਰੀਐਂਟ ਜੀਨੋਮ (UK variant genome) ਨਾਲ ਪਾਜ਼ੀਟਿਵ ਪਾਏ ਗਏ ਹਨ। ਸਿਹਤ ਮੰਤਰਾਲੇ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਨ੍ਹਾਂ ਯਾਤਰੀਆਂ ਨੂੰ ਸਿੰਗਲ ਆਈਸੋਲੇਸ਼ਨ ‘ਚ ਰੱਖਿਆ ਗਿਆ ਹੈ ਅਤੇ ਇਨ੍ਹਾਂ ਦੇ ਸੰਪਰਕ ‘ਚ ਆਉਣ ਵਾਲੇ ਲੋਕਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਦੱਸ ਦਈਏ 25 ਨਵੰਬਰ ਤੋਂ 23 ਦਸੰਬਰ ਤੱਕ ਬ੍ਰਿਟੇਨ ਤੋਂ ਕਰੀਬ 33 ਲੋਕ ਭਾਰਤ ਆਏ ਸਨ। ਸਾਰਿਆਂ ਦੀ ਤਲਾਸ਼ ਕਰਕੇ ਉਨ੍ਹਾਂ ਦੇ ਟੈਸਟ ਕਰਾਏ ਗਏ। ਇਨ੍ਹਾਂ ‘ਚੋਂ ਕੁੱਲ 114 ਲੋਕ ਕੋਰੋਨਾ ਪਾਜ਼ੀਟਿਵ ਨਿਕਲੇ ਸਨ। ਇਸ ਤੋਂ ਬਾਅਦ ਇਨ੍ਹਾਂ ਸਾਰਿਆਂ ਦੇ ਸੈਂਪਲਾਂ ਨੂੰ ਦੇਸ਼ ਦੀਆਂ 10 ਲੈਬਾਂ ‘ਚ ਭੇਜਿਆ ਗਿਆ ਸੀ, ਜਿਨ੍ਹਾਂ ‘ਚੋਂ 6 ਲੋਕਾਂ ਦੇ ਸੈਂਪਲਾਂ ‘ਚ ਕੋਰੋਨਾ ਦਾ ਨਵਾਂ ਸਟ੍ਰੇਨ ਪਾਇਆ ਗਿਆ ਹੈ।