ਬਿਨਾਂ ਡਰਾਈਵਰ ਤੋਂ ਚੱਲਣ ਵਾਲੀ ਦੇਸ਼ ਦੀ ਪਹਿਲੀ ਟਰੇਨ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਦਿਖਾਈ ਹਰੀ ਝੰਡੀ

0
99

ਨਵੀਂ ਦਿੱਲੀ, 28 ਦਸੰਬਰ (TLT News) ਨਵੀਂ ਦਿੱਲੀ ਮੈਟਰੋ ਸਫ਼ਰ ‘ਚ ਅੱਜ ਇਕ ਹੋਰ ਨਵੀਂ ਸੌਗਾਤ ਜੁੜ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ਦੀ ਪਹਿਲੀ ਡਰਾਈਵਰਲੈੱਸ ਟਰੇਨ ਨੂੰ ਹਰੀ ਝੰਡੀ ਦਿਖਾਈ। ਪਹਿਲੇ ਪੜਾਅ ‘ਚ ਡਰਾਈਵਰਲੈੱਸ ਮੈਟਰੋ ਮਜੈਂਟਾ ਲਾਈਨ ‘ਤੇ ਜਨਕਪੁਰੀ ਪੱਛਮੀ ਤੋਂ ਨੋਇਡਾ ਦੇ ਬਾਟਨੀਕਲ ਗਾਰਡਨ ਮੈਟਰੋ ਸਟੇਸ਼ਨ ਤੱਕ ਦੌੜੇਗੀ, ਜਿਸ ਤੋਂ ਬਾਅਦ ਇਸ ਨੂੰ ਅੱਗੇ ਵੀ ਵਧਾਇਆ ਜਾਵੇਗਾ।