ਲੰਗਰ ਛਕਣ ਲੱਗਿਆਂ ਕਾਰ ਦੀ ਫੇਟ ਵੱਜਣ ਕਾਰਨ ਮਹਿਲਾ ਮਜ਼ਦੂਰ ਆਗੂ ਦੀ ਮੌਤ

0
89

ਮਾਨਸਾ, 28 ਦਸੰਬਰ (TLT News)- ਦਿੱਲੀ ਧਰਨੇ ਤੋਂ ਵਾਪਸ ਪਰਤਦੇ ਸਮੇਂ ਫ਼ਤਿਆਬਾਦ ਵਿਖੇ ਲੰਗਰ ਛਕਣ ਲੱਗਿਆਂ ਕਾਰ ਦੀ ਫੇਟ ਵੱਜਣ ਕਾਰਨ ਮਹਿਲਾ ਮਜ਼ਦੂਰ ਆਗੂ ਦੀ ਮੌਤ ਹੋ ਗਈ। ਮ੍ਰਿਤਕਾ ਆਗੂ ਦੀ ਪਹਿਚਾਣ 72 ਸਾਲਾ ਮਲਕੀਤ ਕੌਰ ਦੇ ਰੂਪ ‘ਚ ਹੋਈ ਹੈ ਅਤੇ ਉਹ ਮਾਨਸਾ ਦੀ ਰਹਿਣ ਵਾਲੀ ਸੀ। ਉਸ ਦੇ ਪਰਿਵਾਰ ‘ਚ ਦੋ ਬੇਟੀਆਂ ਅਤੇ ਇਕ ਬੇਟਾ ਸੀ।