ਗਾਹਕਾਂ ਲਈ ਜ਼ਰੂਰੀ ਸੂਚਨਾ, ਇਕ ਜਨਵਰੀ ਤੋਂ ਮਹਿੰਗੇ ਹੋ ਸਕਦੇ ਹਨ ਟੀਵੀ, ਫਰਿੱਜ, ਵਾਸ਼ਿੰਗ ਮਸ਼ੀਨ, ਕੀਮਤਾਂ ’ਚ ਇੰਨੇ ਫੀਸਦੀ ਵਾਧਾ ਸੰਭਵ

0
186

ਨਵੀਂ ਦਿੱਲੀ TLT/ ਅਗਲੇ ਮਹੀਨੇ ਤੋਂ ਟੀਵੀ, ਫਰਿੰਜ, ਵਾਸ਼ਿੰਗ ਮਸੀਨ ਤੇ ਹੋਰ ਘਰੇਲੂ ਅਪਲਾਇੰਸਿਜ ਦੀਆਂ ਕੀਮਤਾਂ ਵਧਣ ਦੇ ਆਸਾਰ ਹਨ। ਇਨ੍ਹਾਂ ਨੂੰ ਬਣਾਉਣ ਵਾਲੀਆਂ ਕੰਪਨੀਆਂ ਨੇ ਕਿਹਾ ਕਿ ਪਹਿਲਾ ਵਾਧਾ ਜਨਵਰੀ ’ਚ ਕੀਤਾ ਜਾਵੇਗਾ, ਫਿਰ ਸਾਲ ਦੇ ਅੰਤ ਤਕ ਕੀਮਤਾਂ ’ਚ ਹੋਰ ਵਾਧਾ ਦੇਖਣ ਨੂੰ ਮਿਲੇਗਾ। ਅਗਲੇ ਵਰ੍ਹੇ ਕੀਮਤਾਂ ’ਚ ਕੁੱਲ ਵਾਧਾ 10 ਫ਼ੀਸਦੀ ਦੇ ਆਸਪਾਸ ਰਹਿ ਸਕਦਾ ਹੈ।

ਕੰਪਨੀਆਂ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਦੌਰਾਨ ਤਾਂਬਾ, ਐਲੂਮੀਨੀਅਮ ਤੇ ਸਟੀਲ ਵਰਗੇ ਕੱਚੇ ਮਾਲ ਦੀਆਂ ਕੀਮਤਾਂ ’ਚ ਵਾਧੇ ਤੋਂ ਇਲਾਵਾ ਮਾਲ ਢੁਆਈ ਦਾ ਖਰਚਾ ਵਧਿਆ ਹੈ। ਐੱਲਜੀ, ਪੈਨਾਸੋਨਿਕ ਤੇ ਥਾਮਸਨ ਨੇ ਕਿਹਾ ਕਿ ਕੀਮਤਾਂ ਵਧਾਉਣੀਆਂ ਜ਼ਰੂਰੀ ਹੋ ਗਈਆਂ ਹਨ।

ਵਾਧੇ ਪਿੱਛੇ ਦੂਜੇ ਦੇਸ਼ ਤੋਂ ਆਉਣ ਵਾਲੇ ਮਾਲ ਦੀ ਸਪਲਾਈ ’ਚ ਕਮੀ ਅਤੇ ਕੱਚੇ ਤੇਲ ਦੀਆਂ ਕੀਮਤਾਂ ਵਧਣ ਨਾਲ ਪਲਾਸਟਿਕ ਦੀਆਂ ਕੀਮਤਾਂ ’ਚ ਹੋਇਆ ਵਾਧਾ ਵੀ ਅਹਿਮ ਕਾਰਕ ਹੈ।

ਪੈਨਾਸੋਨਿਕ ਇੰਡੀਆ ਦੇ ਪ੍ਰੈਜੀਡੈਂਟ ਤੇ ਸੀਈਓ ਮਨੀਸ਼ ਸ਼ਰਮਾ ਨੇ ਕਿਹਾ ਕਿ ਇਲੈਕਟ੍ਰੋਨਿਕ ਉਤਪਾਦਾਂ ’ਚ ਇਹ ਵਾਧਾ ਜਨਵਰੀ ’ਚ ਸੱਤ ਫੀਸਦੀ ਤਕ ਹੋ ਸਕਦਾ ਹੈ ਅਤੇ ਸਾਲ ਦੇ ਅੰਤ ਤਕ ਵਾਧੇ ਦਾ ਪੱਧਰ 10-11 ਫ਼ੀਸਦੀ ਤਕ ਜਾ ਸਕਦਾ ਹੈ। ਐੱਲਜੀ ਇਲੈਕਟ੍ਰੋਨਿਕਸ ਇੰਡੀਆ ਨੇ ਵੀ ਕਿਹਾ ਹੈ ਕਿ ਹੋਮ ਐਪਲਾਇੰਸਿਜ ਦੀਆਂ ਕੀਮਤਾਂ ਪਹਿਲੀ ਜਨਵਰੀ ਤੋਂ ਅੱਠ ਫ਼ੀਸਦੀ ਤਕ ਵਧਣਗੀਆਂ। ਸੋਨੀ ਨੇ ਕਿਹਾ ਕਿ ਉਹ ਹਾਲਾਤ ’ਤੇ ਨਜ਼ਰ ਬਣਾਏ ਰੱਖੀ ਹੋਏ ਹਨ। ਉਸ ਨੇ ਅਜੇ ਕੀਮਤਾਂ ਵਧਾਉਣ ਦਾ ਐਲਾਨ ਨਹੀਂ ਕੀਤਾ।