ਲੋਹੜੀ ਦਾ ਤੋਹਫ਼ਾ : 12 ਜਨਵਰੀ ਤੋਂ ਰੋਜ਼ਾਨਾ ਜਲੰਧਰ ਤੋਂ ਦਿੱਲੀ ਦੀ ਉਡਾਣ, ਪਹਿਲਾਂ ਹਫ਼ਤੇ ’ਚ ਚਲਦੀ ਸੀ ਤਿੰਨ ਦਿਨ

0
96

ਜਲੰਧਰ, TLT/  ਨਿੱਜੀ ਏਅਰਲਾਈਨ ਸਪਾਈਸਜੈੱਟ ਲੋਹੜੀ ਮੌਕੇ ਦੁਆਬਾ ਦੇ ਲੋਕਾਂਨੂੰ ਹਫ਼ਤੇ ਦੇ ਸੱਤੇ ਦਿਨ ਦਿੱਲੀ ਦੀ ਏਅਰ ਕੁਨੈਕਟਿਵਿਟੀ ਦਾ ਤੋਹਫ਼ਾ ਦੇਣ ਜਾ ਰਹੀ ਹੈ। ਅਗਲੇ ਸਾਲ 12 ਜਨਵਰੀ ਤੋਂ ਹਫ਼ਤੇ ਦੇ ਸੱਤੇ ਦਿਨ ਸਪਾਈਸ ਜੈੱਟ ਦਾ ਜਹਾਜ਼ ਆਦਮਪੁਰ ਤੋਂ ਦਿੱਲੀ ਲਈ ਉਡਾਣ ਭਰੇਗਾ। ਮੌਜੂਦਾ ਸਮੇਂ ’ਚ ਹਫ਼ਤੇ ’ਚ ਸਿਰਫ਼ ਤਿੰਨ ਦਿਨ ਹੀ ਆਦਮਪੁਰ-ਦਿੱਲੀ ਸੈਕਟਰ ਦੀ ਫਲਾਈਟ ਚਲਾਈ ਜਾ ਰਹੀ ਹੈ। ਹਾਲਾਂਕਿ 2018 ਤੋਂ ਲੈ ਕੇ ਬੀਤੇ ਵਰ1ੇ ਤਕ ਰੋਜ਼ਾਨਾ ਦਿੱਲੀ-ਆਦਮਪੁਰ-ਦਿੱਲੀ ਸੈਕਟਰ ਦੀ ਫਲਾਈਟ ਦਾ ਸੰਚਾਲਣ ਹੁੰਦਾ ਸੀ।ਲਾਕਡਾਊਨ ’ਚ ਲਗਪਗ ਅੱਠ ਮਹੀਨੇ ਬੰਦ ਰਹੀ ਦਿੱਲੀ ਦੀ ਫਲਾਈਟਕੋਰੋਨਾ ਵਾਇਰਸ ਮਹਾਮਾਰੀ ਫੈਲਣ ਤੋਂ ਬਾਅਦ ਲੱਗੇ ਲਾਕਡਾਊਨ ਤੋਂ ਬਾਅਦ ਕਰੀਬ ਅੱਠ ਮਹੀਨੇ ਤਕ ਫਲਾਈਟ ਦਾ ਸੰਚਾਲਨ ਬੰਦ ਰਿਹਾ ਸੀ। ਇਸ ਤੋਂ ਬਾਅਦ ਜਦੋਂ ਇਸ ਨੂੰ ਦੁਬਾਰਾ ਸ਼ੁਰੂ ਕੀਤਾ ਗਿਆ ਤਾਂ ਯਾਤਰੀਆਂ ਦੀ ਘੱਟ ਗਿਣਤੀ ਨੂੰ ਵੇਖਦੇ ਹੋਏ ਇਸ ਨੂੰ ਹਫ਼ਤੇ ’ਚ ਤਿੰਨ ਦਿਲ ਤਕ ਸੀਮਤ ਕਰ ਦਿੱਤਾ ਗਿਆ ਸੀ। ਮੌਜੂਦਾ ਸਮੇਂ ’ਚ ਸ਼ੁੱਕਰਵਾਰ, ਸ਼ਨਿਚਰਵਾਰ ਅਤੇ ਐਤਵਾਰ ਨੂੰ ਹੀ ਦਿੱਲੀ ਦੀ ਫਲਾਈਟ ਚਲਦੀ ਹੈ।

ਕੁਝ ਹੀ ਦਿਨਾਂ ’ਚ ਸ਼ੁਰੂ ਹੋ ਜਾਵੇਗੀ ਬੁਕਿੰਗਪ੍ਰਾਪਤ ਜਾਣਕਾਰੀ ਅਨੁਸਾਰ ਕੁਝ ਹੀ ਦਿਨਾਂ ’ਚ 12 ਜਨਵਰੀ ਤੋਂ ਹਫ਼ਤੇ ਦੇ ਸੱਤ ਦਿਨ ਚੱਲਣ ਵਾਲੀ ਆਦਮਪੁਰ-ਦਿੱਲੀ ਫਲਾਈਟ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਜਾਵੇਗੀ। ਇਸ ਸਮੇਂ ਆਦਮਪੁਰ ਤੋਂ ਹਫ਼ਤੇ ’ਚ ਚਾਰ ਦਿਨ (ਮੰਗਲਵਾਰ, ਵੀਰਵਾਰ, ਸ਼ਨਿਚਰਵਾਰ ਤੇ ਐਤਵਾਰ) ਆਦਮਪੁਰ-ਮੁੰਬਈ ਸੈਕਟਰ ਦੀ ਫਲਾਈਟ ਸੰਚਾਲਿਤ ਹੁੰਦੀ ਹੈ।

ਦੋਆਬਾ ਖੇਤਰ ਲਈ ਵੱਡਾ ਤੋਹਫ਼ਾਦਿੱਲੀ ਦੀ ਫਲਾਈਟ ਰੋਜ਼ਾਨਾ ਹੋਣਾ ਪੂਰੇ ਦੋਆਬਾ ਖੇਤਰ ਲਈ ਵੱਡਾ ਤੋਹਫ਼ਾ ਹੈ। ਆਦਮਪੁਰ ਦਾ ਸਿਵਲ ਏਅਰਪੋਰਟ ਦੋਆਬਾ ਦਾ ਇਕੋ-ਇਕ ਏਅਰਪੋਰਟ ਹੈ, ਜਿੱਥੋਂ ਦਿੱਲੀ ਦੀ ਡਾਇਰੈਕਟਰ ਫਲਾਈਟ ਜਾਂਦੀ ਹੈ। ਪੰਜਾਬ ਦੇ ਦੋਆਬਾ ਖੇਤਰ ’ਚ ਹੀ ਸਭ ਤੋਂ ਵੱਡੀ ਗਿਣਤੀ ’ਚ ਐੱਨਆਰਆਈ ਰਹਿੰਦੇ ਹਨ। ਹੁਣ ਰੋਜ਼ਾਨਾ ਦਿੱਲੀ ਦੀ ਫਲਾਈਟ ਹੋਣ ਨਾਲ ਉਨ੍ਹਾਂ ਨੂੰ ਵਿਦੇਸ਼ ਆਉਣ-ਜਾਣ ’ਚ ਵੱਡਾ ਫਾਇਦਾ ਮਿਲੇਗਾ।