ਮੱਧ ਪ੍ਰਦੇਸ਼ ‘ਚ ਵੀ ਮਿਲੀ ਲਵ ਜਿਹਾਦ ਵਿਰੁੱਧ ਕਾਨੂੰਨ ਨੂੰ ਮਨਜ਼ੂਰੀ, ਹੋ ਸਕਦੀ ਹੈ 10 ਸਾਲ ਦੀ ਸਜ਼ਾ

0
89

ਭੋਪਾਲ, 26 ਦਸੰਬਰ (TLT News) ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਦੀ ਬੈਠਕ ‘ਚ ‘ਧਾਰਮਿਕ ਸੁਤੰਤਰਤਾ ਬਿੱਲ 2020’ ਪਾਸ ਕਰ ਦਿੱਤਾ ਗਿਆ। ਅੱਜ ਦੀ ਬੈਠਕ ‘ਚ ਮੱਧ ਪ੍ਰਦੇਸ਼ ‘ਚ ਲਵ ਜਿਹਾਦ ਵਿਰੁੱਧ ਬਿੱਲ ਨੂੰ ਕੈਬਨਿਟ ‘ਚ ਮਨਜ਼ੂਰੀ ਮਿਲ ਗਈ। ਇਸ ਦੇ ਕਾਨੂੰਨ ਬਣਨ ਤੋਂ ਬਾਅਦ ਜੇਕਰ ਕੋਈ ਦੋਸ਼ੀ ਸਾਬਤ ਹੁੰਦਾ ਹੈ ਤਾਂ ਉਸ ਨੂੰ 10 ਸਾਲ ਤੱਕ ਦੀ ਸਜ਼ਾ ਦਿੱਤੀ ਜਾਵੇਗੀ। ਇਸ ਸਬੰਧੀ ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਕਿਹਾ ਕਿ ਬਿੱਲ ‘ਚ ਕਿਸੇ ਵੀ ਵਿਅਕਤੀ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਾਉਣ ‘ਤੇ 1-5 ਸਾਲ ਤੱਕ ਦੀ ਜੇਲ੍ਹ ਅਤੇ 25,000 ਰੁਪਏ ਦਾ ਜੁਰਮਾਨਾ ਲਾਉਣ ਦੀ ਵਿਵਸਥਾ ਹੈ ਅਤੇ ਨਾਬਾਲਗ, ਮਹਿਲਾ, ਐਸ. ਸੀ., ਐਸ. ਟੀ. ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਾਉਣ ‘ਤੇ 2 ਤੋਂ 10 ਸਾਲ ਦੀ ਜੇਲ੍ਹ ਅਤੇ 50,000 ਰੁਪਏ ਦਾ ਜੁਰਮਾਨਾ ਲਾਉਣ ਦੀ ਵਿਵਸਥਾ ਹੈ। ਦੱਸ ਦਈਏ ਕਿ ਇਸ ਨਿਯਮ ਦੇ ਤਹਿਤ ਦਰਜ ਕੇਸ ਗ਼ੈਰ-ਜ਼ਮਾਨਤੀ ਹੋਣਗੇ।