ਮਾਸਕ ਬਣਾਉਣ ਵਾਲੀ ਫੈਕਟਰੀ ‘ਚ ਲੱਗੀ ਅੱਗ, ਇਕ ਦੀ ਮੌਤ, ਦੋ ਝੁਲਸੇ

0
108

 ਨਵੀਂ ਦਿੱਲੀ, 26 ਦਸੰਬਰ (TLT News) ਦਿੱਲੀ ਦੇ ਮਾਇਆਪੁਰੀ ‘ਚ ਅੱਜ ਸਵੇਰੇ ਮਾਸਕ ਬਣਾਉਣ ਵਾਲੀ ਫੈਕਟਰੀ ਵਿਚ ਅੱਗ ਲੱਗ ਗਈ। ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ , ਜਦ ਕਿ ਦੋ ਲੋਕ ਬੂਰੀ ਤਰ੍ਹਾਂ ਸੜ ਗਏ। ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।