ਕਾਰ ਨਾਲ ਟਕਰਾਉਣ ਕਾਰਨ ਦੋਧੀ ਜ਼ਖ਼ਮੀ

0
97

ਗੜ੍ਹਸ਼ੰਕਰ, 26 ਦਸੰਬਰ (TLT News)- ਗੜ੍ਹਸ਼ੰਕਰ ਵਿਖੇ ਅੱਜ ਸਵੇਰ ਸਮੇਂ ਕਚਹਿਰੀ ਸਾਹਮਣੇ ਲਿੰਕ ਸੜਕ ਤੋਂ ਮੁੱਖ ਸੜਕ ‘ਤੇ ਚੜ੍ਹੇ ਸਾਈਕਲ ਸਵਾਰ ਦੋਧੀ ਪਿੱਛਿਓਂ ਹੁਸ਼ਿਆਰਪੁਰ ਤੋਂ ਆ ਰਹੀ ਇਕ ਕਾਰ ਨਾਲ ਟਕਰਾ ਗਿਆ। ਇਸ ਹਾਦਸੇ ‘ਚ ਦੋਧੀ ਸੋਹਣ ਲਾਲ ਵਾਸੀ ਪੁਰਖੋਵਾਲ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਿਆ। ਉਸ ਨੂੰ ਨਵਾਂਸ਼ਹਿਰ ਦੇ ਇਕ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਇੰਨਾ ਹੀ ਨਹੀਂ, ਇਸ ਹਾਦਸੇ ‘ਚ ਆਲੇ-ਦੁਆਲੇ ਦੀਆਂ ਦੁਕਾਨਾਂ ਦੇ ਸ਼ਟਰ ਅਤੇ ਬਿਜਲੀ ਦਾ ਖੰਭਾ ਵੀ ਨੁਕਸਾਨਿਆ ਗਿਆ।