ਇਟਲੀ ਵਿਚ ਦਰਦਨਾਕ ਹਾਦਸਾ,ਅੱਗ ਨਾਲ ਝੁਲਸਣ ਕਾਰਨ ਗੁਰਦਾਸਪੁਰ ਦੇ ਨੌਜਵਾਨ ਦੀ ਮੌਤ

0
108

ਮਾਪਿਆਂ ਦਾ ਸਹਾਰਾ ਇਕਲੌਤਾ ਪੁੱਤ ਸੁਖਜਿੰਦਰ ਸਿੰਘ 4 ਸਾਲ ਪਹਿਲਾਂ ਹੀ ਆਇਆ ਸੀ ਇਟਲੀ
ਮਿਲਾਨ, 25 ਦਸੰਬਰ (TLT )- ਇਟਲੀ ‘ਚ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਿਤ ਸੁਖਜਿੰਦਰ ਸਿੰਘ ਦੀ ਅੱਗ ਨਾਲ ਝੁਲਸਣ ਕਾਰਨ ਮੌਤ ਹੋ ਗਈ। ਉਹ 4 ਪਹਿਲਾ ਇਟਲੀ ਗਿਆ ਸੀ। ਜਾਣਕਾਰੀ ਅਨੁਸਾਰ ਇਹ ਨੌਜਵਾਨ ਹਾਲੇ ਕੱਲ੍ਹ ਹੀ ਕੰਮ ‘ਤੇ ਆਇਆ ਸੀ ਅਤੇ ਮਾਲਕ ਕੋਲ ਰਿਹਾਇਸ਼ ਦਾ ਪ੍ਰਬੰਧ ਨਾ ਹੋਣ ਕਾਰਨ ਮਾਲਕ ਨੇ ਉਸ ਨੂੰ ਕੈਂਪਰ ਵਿਚ ਸੁਲ੍ਹਾ ਦਿੱਤਾ। ਰਾਤ ਨੂੰ ਅਚਾਨਕ ਡੇਅਰੀ ਫਾਰਮ ਵਿਚ ਅੱਗ ਲੱਗਣ ਕਾਰਨ ਨੌਜਵਾਨ ਦੀ ਅੱਗ ਨਾਲ ਝੁਲਸਣ ਕਾਰਨ ਮੌਤ ਹੋ ਗਈ।ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਹੋਣਾ ਦੱਸਿਆ ਜਾ ਰਿਹਾ ਹੈ।