ਦ ਸ਼ਫੇਡ ਕੇਅਰ ਚਰਚ ਬਸਤੀ ਦਾਨਿਸ਼ਮੰਦ ਵਿੱਚ ਪ੍ਰਭੂ ਯਿਸ਼ੂ ਦਾ ਜਨਮ ਦਿਹਾੜਾ ਮਨਾਇਆ ਗਿਆ

0
149

ਜਲੰਧਰ (ਰਮੇਸ਼ ਗਾਬਾ) ਪ੍ਰਭੂ  ਯਿਸ਼ੂ ਦਾ ਜਨਮ ਦਿਹਾੜਾ ਪੂਰੀ ਦੁਨੀਆਂ ਵਿੱਚ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਬਸਤੀ ਦਾਨਿਸ਼ਮੰਦ ਦੀ ਚਰਚ ਦ ਸ਼ਫੇਡ ਕੇਅਰ ਵਿੱਚ ਵੀ ਫਾਦਰ ਹੈਰੀਸਨ ਪੀਟਰ ਦੀ ਅਗਵਾਈ ਵਿੱਚ ਪ੍ਰਭੂ ਯਿਸ਼ੂ ਦਾ ਜਨਮ ਦਿਹਾੜਾ ਮਨਾਇਆ ਗਿਆ ਮੁੱਖ ਮਹਿਮਾਨ ਵਜੋਂ ਸ਼ੁਸੀਲ ਰਿੰਕੂ ਐਮ ਐਲ ਏ ਨੇ ਸ਼ਿਰਕਤ ਕੀਤੀ। ਵਿਸ਼ੇਸ਼ ਮਹਿਮਾਨ ਵਜੋਂ ਸੀਪਕਰ ਪਾਸਟਰ ਸਦੀਕ ਮਸੀਹ ਸ਼ਮਿਲ ਹੁਏ। ਪੂਰੀ ਰਾਤ ਪ੍ਰੂਭ ਯਿਸ਼ੂ ਦਾ ਗੁਣਗਾਨ ਕੀਤਾ ਗਿਆ। ਪੂਰੀ ਦੁਨੀਆਂ ਵਿੱਚ ਫੈਲੀ ਕਰੋਨਾ ਦੀ ਬਿਮਾਰੀ ਤੋਂ ਮੁਕਤੀ ਲਈ ਵਿਸ਼ੇਸ਼ ਪ੍ਰਾਥਨਾ ਕੀਤੀ ਗਈ। ਮੁੱਖ ਮਹਿਮਾਨ ਐਮ ਐਲ ਏ ਸੁਸ਼ੀਲ ਰਿੰਕੂ ਨੂੰ  ਯਾਦ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।