ਪਠਾਨਕੋਟ, 25 ਦਸੰਬਰ (TLT) – ਅੱਜ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਵੱਲੋ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਸੱਚਰ ਵੱਲੋਂ ਮੋਦੀ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਦੀ ਹਮਾਇਤ ਵਿਚ ਜਗਰਾਜ ਸਿੰਘ ਟੱਲੇਵਾਲ ਦੀ ਅਗਵਾਈ ਹੇਠ ਤੀਸਰਾ ਜਥਾ ਜਿਸ ਵਿਚ ਪੰਜਾਹ ਦੇ ਕਰੀਬ ਵੈਟਨਰੀ ਇੰਸਪੈਕਟਰ ਸ਼ਾਮਿਲ ਹਨ। ਪੂਰੇ ਸਾਜੋ ਸਾਮਾਨ ਨਾਲ ਦਿੱਲੀ ਦੇ ਟਿਕਰੀ ਬਾਰਡਰ ਪਹੁੰਚ ਗਿਆ ਹੈ।