ਕਾਰ ਸਵਾਰ ‘ਤੇ ਅਣਪਛਾਤੇ ਹਮਲਾਵਰਾਂ ਨੇ ਚਲਾਈਆਂ ਗੋਲੀਆਂ

0
107

ਫ਼ਿਰੋਜ਼ਪੁਰ, 22 ਦਸੰਬਰ (TLT News)- ਥਾਣਾ ਸਿਟੀ ਖੇਤਰ ‘ਚ ਬੀਤੀ ਰਾਤ ਫਿਰ ਤੋਂ ਗੋਲੀਬਾਰੀ ਹੋਣ ਦੀ ਖ਼ਬਰ ਹੈ ਅਤੇ ਬੀਤੇ ਪੰਦਰਾਂ ਦਿਨਾਂ ਅੰਦਰ ਗੋਲੀਬਾਰੀ ਦਾ ਇਹ ਚੌਥਾ ਮਾਮਲਾ ਹੈ। ਜਾਣਕਾਰੀ ਮੁਤਾਬਕ ਬੀਤੀ ਰਾਤ ਫ਼ਿਰੋਜ਼ਪੁਰ ਸ਼ਹਿਰ ਦੀ ਬਸਤੀ ਭੱਟੀਆਂ ਵਾਲੀ ਵਿਖੇ ਫਾਟਕ ਨਜ਼ਦੀਕ ਡਿਊਟੀ ਤੋਂ ਪਰਤ ਰਹੇ ਕਾਰ ਸਵਾਰ ਨਵਦੀਪ ਸ਼ਰਮਾ ‘ਤੇ ਸ਼ਰੇਆਮ ਕੁਝ ਹਮਲਾਵਰਾਂ ਵਲੋਂ ਗੋਲੀਆਂ ਚਲਾਈਆਂ ਗਈਆਂ, ਜੋ ਉਸ ਦੀ ਪਿੱਠ ਅਤੇ ਲੱਤ ‘ਤੇ ਲੱਗੀਆਂ। ਇਸ ਮਗਰੋਂ ਗੋਲੀਬਾਰੀ ਉਸ ਨੂੰ ਇੱਥੋਂ ਦੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਡਾਕਟਰਾਂ ਵਲੋਂ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ ਹੈ।