ਟਰੈਫ਼ਿਕ ਰੂਟਾਂ ਨੂੰ ਲੈ ਕੇ ਦਿੱਲੀ ਟਰੈਫ਼ਿਕ ਪੁਲਿਸ ਨੇ ਜਾਰੀ ਕੀਤੀ ਐਡਵਾਈਜ਼ਰੀ

0
177

ਨਵੀਂ ਦਿੱਲੀ, 21 ਦਸੰਬਰ (TLT News) ਕਿਸਾਨ ਅੰਦੋਲਨ ਵਿਚਾਲੇ ਦਿੱਲੀ ਟਰੈਫ਼ਿਕ ਪੁਲਿਸ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ। ਟਰੈਫ਼ਿਕ ਰੂਟਾਂ ‘ਚ ਕੀਤੇ ਗਏ ਬਦਲਾਅ ਨੂੰ ਲੈ ਕੇ ਇਸ ‘ਚ ਜਾਣਕਾਰੀ ਦਿੱਤੀ ਗਈ ਹੈ। ਟਰੈਫ਼ਿਕ ਪੁਲਿਸ ਮੁਤਾਬਕ ਦਿੱਲੀ ਤੋਂ ਨੋਇਡਾ ਆਉਣ ਵਾਲੇ ਚਿੱਲਾ ਬਾਰਡਰ ਦਾ ਇਕ ਹਿੱਸਾ ਖੋਲ੍ਹ ਦਿੱਤਾ ਗਿਆ ਹੈ। ਹਾਲਾਂਕਿ ਨੋਇਡਾ ਤੋਂ ਦਿੱਲੀ ਜਾਣ ਵਾਲਾ ਹਿੱਸਾ ਬੰਦ ਹੈ। ਉੱਥੇ ਹੀ ਟਿਕਰੀ, ਧਰਨਾ ਬਾਰਡਰ ਪੂਰੀ ਤਰ੍ਹਾਂ ਬੰਦ ਹਨ। ਝਾਟੀਕਾਰਾ ਬਾਰਡਰ ਸਿਰਫ਼ ਟੂ-ਵ੍ਹੀਲਰਾਂ (ਦੋ ਪਹੀਆ ਵਾਹਨ) ਲਈ ਖੋਲ੍ਹਿਆ ਗਿਆ ਹੈ। ਉੱਥੇ ਹੀ ਹੀ ਸਿੰਘੂ, ਮੁੰਗੇਸ਼, ਪਿਆਓ ਮਨਿਆਰੀ ਬਾਰਡਰ ਪੂਰੀ ਤਰ੍ਹਾਂ ਨਾਲ ਬੰਦ ਹਨ।