ਬੱਚਿਆਂ ਦੇ ਰੱਸੀ ਟੱਪਣ ਮੁਕਾਬਲੇ ਕਰਵਾਏ

0
94

ਬਟਾਲਾ TLT/ ਫਿੱਟ ਇੰਡੀਆ ਹਫ਼ਤੇ ਤਹਿਤ ਸਕੂਲੀ ਵਿਦਿਆਰਥੀਆਂ ਦੇ ਆਨਲਾਈਨ ਰੱਸੀ ਟੱਪਣ ਮੁਕਾਬਲੇ ਸਕੂਲ ਕਾਰਜਕਾਰੀ ਅਧਿਆਪਕ ਇੰਚਾਰਜ ਸੁਖਦੇਵ ਰਾਜ ਦੀ ਅਗਵਾਈ ਹੇਠ ਕਰਵਾਏ ਗਏ। ਫਿੱਟ ਇੰਡੀਆ ਸਕੂਲ ਹਫ਼ਤੇ ਦੇ ਅੰਤਰਗਤ ਆਨਲਾਈਨ ਕਈ ਮੁਕਾਬਲੇ ‘ਚ ਸੈਂਕੜੇ ਵਿਦਿਆਰਥੀਆਂ ਨੇ ਭਾਗ ਲਿਆ। ਫਿੱਟ ਇੰਡੀਆ ਸਕੂਲ ਹਫਤੇ ਦੇ ਸੰਯੋਜਕ ਵਿਪਨ ਪੁਰੀ ਡੀਪੀਈ, ਰਾਜਵੰਤ ਕੌਰ ਡੀਪੀਈ ਨੇ ਕਿਹਾ ਕਿ ਫਿੱਟ ਇੰਡੀਆ ਨਾਲ ਦੇਸ਼ ਦੇ ਨੌਜਵਾਨਾਂ ਦੇ ਨਾਲ ਨਾਲ ਬੱਚੇ, ਬਜ਼ੁਰਗਾਂ ਨੂੰ ਖਾਣ ਦੀਆਂ ਆਦਤਾਂ ਬਦਲਦੇ ਹੋਏ ਸਰੀਰਿਕ ਕਿ੍ਰਿਆਵਾਂ ਕਰਨ ਲਈ ਉਤਸਾਹਿਤ ਕਰਨਾ ਹੈ। ਸਕੂਲ ਦੇ ਕਾਰਜਕਾਰੀ ਅਧਿਆਪਕ ਇੰਚਾਰਜ ਸੁਖਦੇਵ ਰਾਜ ਨੇ ਕਿਹਾ ਕਿ ਫਿੱਟ ਇੰਡੀਆ ਅਭਿਆਨ ਦਾ ਉਦੇਸ਼ ਲੋਕਾਂ ਨੂੰ ਚੰਗੀ ਸਿਹਤ ਪ੍ਰਤੀ ਜਾਗਰੂਕ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਹਰ ਨਾਗਰਿਕ ਦਾ ਸਵਾਸਥ ਠੀਕ ਹੋਵੇਗਾ ਤਾਂ ਹੀ ਉਹ ਬਿਹਤਰ ਸੋਚੇਗਾ, ਚੰਗਾ ਮਹੋਲ ਬਣਾਏਗਾ ਅਤੇ ਦੇਸ਼ ਵੀ ਵਿਕਾਸ ਦੀ ਰਾਹ ‘ਤੇ ਤੇਜ਼ੀ ਨਾਲ ਚੱਲੇਗਾ।