ਸਿਹਤ ਮੰਤਰੀ ਡਾ.ਹਰਸ਼ਵਰਧਨ ਦਾ ਤਾਜ਼ਾ ਬਿਆਨ- 6 ਤੋਂ 7 ਮਹੀਨਿਆਂ ’ਚ 30 ਕਰੋੜ ਲੋਕਾਂ ਨੂੰ ਕੋਰੋਨਾ ਵੈਕਸੀਨ ਦੇਣ ਦੀ ਹੋਵੇਗੀ ਸਮਰੱਥਾ

0
92

ਨਵੀਂ ਦਿੱਲੀ, TLT/  ਅੱਜ ਭਾਵ ਸ਼ਨੀਵਾਰ ਨੂੰ ਗਰੁੱਪ ਆਫ ਮਿਨੀਸਟਰੀਜ਼ ਦੀ 22ਵੀਂ ਬੈਠਕ ਹੋਈ। ਇਸ ਦੌਰਾਨ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਦੱਸਿਆ ਕਿ ਭਾਰਤ ਦਾ ਰਿਕਵਰੀ ਰੇਟ ਦੁਨੀਆ ’ਚ ਸਭ ਤੋਂ ਜ਼ਿਆਦਾ 95.46 ਫੀਸਦ ਹੈ। ਦੇਸ਼ ’ਚ ਅੱਜ ਕੋਰੋਨਾ ਸੰਕ੍ਰਮਿਤਾਂ ਦੀ ਗਿਣਤੀ 1 ਕਰੋੜ ਪਹੁੰਚ ਗਈ ਹੈ। ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਕਿਹਾ ਕਿ ਲੋਕਾਂ ਨੂੰ ਬਿਲਕੁੱਲ ਵੀ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਨੇ ਆਪਣੇ ਤਾਜ਼ਾ ਬਿਆਨ ’ਚ ਕਿਹਾ ਕਿ ਸਵਦੇਸ਼ੀ ਵੈਕਸੀਨ ਨੂੰ ਤਿਆਰ ਕਰ ਲਿਆ ਗਿਆ ਹੈ ਤੇ ਸਾਡੇ ਕੋਲ 30 ਕਰੋੜ ਲੋਕਾਂ ਨੂੰ ਟੀਕਾਕਰਨ ਦੀ ਸਮਰੱਥਾ ਹੋਵੇਗੀ।

ਸਾਡੀ ਮੌਤ ਦਰ ਦੁਨੀਆ ’ਚ ਸਭ ਤੋਂ ਘੱਟ ਮੌਤ ਦਰ ’ਚੋਂ ਇਕ ਹੈ ਜੋ ਕਿ 1.45 ਫੀਸਦ ਹੈ। ਪੂਰੇ ਭਾਰਤ ’ਚ 16 ਕਰੋੜ ਤੋਂ ਜ਼ਿਆਦਾ ਕੋਰੋਨਾ ਟੈਸਟ ਹੋ ਚੁੱਕੇ ਹਨ। ਇਸ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਸਾਡੇ ਵਿਗਿਆਨੀਆਂ ਤੇ ਸਿਹਤ ਮਾਹਿਰਾਂ ਵੈਕਸੀਨ ਬਣਾਉਣ ਦਾ ਕੰਮ ਕਰ ਰਹੇ ਹਨ। ਇਸ ਸਬੰਧ ’ਚ ਜੀਨੋਮ ਦੀ ਤਰਤੀਬ ਤੇ ਕੋਰੋਨਾ ਵਾਇਰਸ ਆਈਸੋਲੇਸ਼ਨ ਤੇ ਸਵਦੇਸ਼ੀ ਟੀਕਾ ਵਿਕਸਿਤ ਕੀਤਾ ਗਿਆ ਹੈ ਜੋ 6 ਤੋਂ 7 ਮਹੀਨਿਆਂ ਦੇ ਅੰਦਰ ਭਾਰਤ ’ਚ 30 ਕਰੋੜ ਲੋਕਾਂ ਨੂੰ ਟੀਕਾ ਲਾਉਣ ’ਚ ਸਮਰੱਥ ਹੋਵੇਗਾ।