ਕਿਸਾਨ ਅੰਦੋਲਨ ‘ਚ ਸ਼ਾਮਲ ਹੋਣ ਲਈ ਜਲੰਧਰ ਦੀਆਂ ਧਾਰਮਿਕ ਜਥੇਬੰਦੀਆਂ ਅਤੇ ਸੰਗਤਾਂ ਦਾ ਕਾਫਲਾ ਹੋਇਆ ਰਵਾਨਾ

0
76

ਜਲੰਧਰ TLT/ ਕਿਸਾਨੀ ਸੰਘਰਸ਼ ‘ਚ ਆਪਣਾ ਹਿੱਸਾ ਪਾਉਣ ਲਈ ਜਲੰਧਰ ਦੀਆਂ ਧਾਰਮਿਕ ਜਥੇਬੰਦੀਆਂ ਅਤੇ ਸੰਗਤਾਂ ਦਾ ਕਾਫਲਾ ਗੁਰਦੁਆਰਾ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦੁਰ ਨਗਰ ਤੋਂ ਅਰਦਾਸ ਕਰਕੇ ਤਕਰੀਬਨ 200 ਵਾਹਨਾਂ ‘ਚ ਸਵਾਰ ਹੋ ਕੇ ਗੁਰਦੁਆਰਾ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦੁਰ ਨਗਰ ਦੇ ਪ੍ਰਧਾਨ ਜਥੇਦਾਰ ਜਗਜੀਤ ਸਿੰਘ ਗਾਬਾ ਦੀ ਅਗਵਾਈ ‘ਚ ਰਵਾਨਾ ਹੋਇਆ। ਇਸ ਮੌਕੇ ਜਥੇਦਾਰ ਜਗਜੀਤ ਸਿੰਘ ਗਾਬਾ, ਭਾਈ ਜਸਪਾਲ ਸਿੰਘ, ਤਜਿੰਦਰ ਸਿੰਘ ਪ੍ਰਦੇਸੀ, ਕੰਵਲਜੀਤ ਸਿੰਘ ਟੋਨੀ ਤੇ ਗੁਰਮੀਤ ਸਿੰਘ ਬਿੱਟੂ ਨੇ ਦੱਸਿਆ ਕਿ ਭਾਈ ਜਸਪਾਲ ਸਿੰਘ ਦੀ ਬੇਨਤੀ ‘ਤੇ ਜਲੰਧਰ, ਕਪੂਰਥਲਾ,ਫਗਵਾੜਾ, ਲੁਧਿਆਣਾ ਤੇ ਹੋਰ ਇਲਾਕਿਆਂ ਤੋਂ ਵੀ ਸੰਗਤਾਂ ਆਪਣੇ ਵਾਹਨ ਲੈ ਕੇ ਉਨ੍ਹਾਂ ਦੇ ਕਾਫਲੇ ‘ਚ ਸ਼ਾਮਲ ਹੋ ਕੇ ਦਿੱਲੀ ਵੱਲ ਰਵਾਨਾ ਹੋਈਆਂ ਹਨ। ਪ੍ਰਬੰਧਕਾਂ ਨੇ ਕਿਹਾ ਕਿ ਇਹ ਅੰਦੋਲਨ ਹੁਣ ਫਸਲਾਂ ਦਾ ਨਹੀਂ ਨਸਲਾਂ ਦਾ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਕਿਰਸਾਨੀ ਅੰਦੋਲਨ ‘ਚ ਹਰ ਇਕ ਵਿਅਕਤੀ ਜੋ ਆਪਣੀ ਹੋਂਦ ਬਚਾਉਣਾ ਚਾਹੁੰਦਾ ਹੈ ਓਸ ਨੂੰ ਇਸ ਸੰਘਰਸ਼ ਦਾ ਹਿੱਸਾ ਬਣਨਾ ਚਾਹੀਦਾ ਹੈ। ਉਨ੍ਹਾਂ ਨਾਲ ਚੱਲਣ ਵਾਲੇ ਤੇ ਸਹਿਯੋਗ ਕਰਨ ਵਾਲੀ ਹਰ ਸੰਸਥਾ ਦਾ ਧੰਨਵਾਦ ਕੀਤਾ।