ਕਿਸਾਨਾਂ ਨੇ ਦਿੱਤੀ ਚਿੱਲਾ ਮਾਰਗ ਦੇ ਦੂਜੇ ਲੇਨ ਨੂੰ ਬੰਦ ਕਰਨ ਦੀ ਚਿਤਾਵਨੀ, ਹਾਈ ਅਲਰਟ ’ਤੇ ਯੂਪੀ ਪੁਲਿਸ

0
74

ਨਵੀਂ ਦਿੱਲੀ,TLT/ ਤਿੰਨਾਂ ਕੇਂਦਰੀ ਕ੍ਰਿਸ਼ੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਦਿੱਲੀ ਦੇ ਸਿੰਘੂ ਬਾਰਡਰ ’ਤੇ ਕਿਸਾਨਾਂ ਦਾ ਧਰਨਾ ਵੀਰਵਾਰ ਨੂੰ 22ਵੇਂ ਦਿਨ ’ਚ ਸ਼ਾਮਲ ਹੋ ਗਿਆ ਹੈ। ਜਦਕਿ ਦਿੱਲੀ-ਯੂਪੀ ਬਾਰਡਰ ’ਤੇ ਕਿਸਾਨਾਂ ਦਾ ਪ੍ਰਦਰਸ਼ਨ 20ਵੇਂ ਦਿਨ ’ਚ ਹੈ। ਨੋਇਡਾ ’ਚ ਕਿਸਾਨਾਂ ਦੇ ਇਕ ਗੁੱਟ ਦੁਆਰਾ ਚਿੱਲਾ ਮਾਰਗ ਦੇ ਦੂਜੇ ਲੇਨ ਨੂੰ ਬੰਦ ਕਰਨ ਦੀ ਚਿਤਾਵਨੀ ਨੂੰ ਲੈ ਕੇ ਪੁਲਿਸ ਅਲਰਟ ’ਤੇ ਹੈ। ਮਹਾਮਾਇਆ ਫਲਾਈਓਵਰ ਡੀਐੱਨਡੀ ਲੂਪ ’ਤੇ ਲੱਗੀ ਬੈਰੀਕੇਡਿੰਗ ’ਤੇ ਸੁਰੱਖਿਆ ਵਧਾਈ ਗਈ ਹੈ। ਕਿਸਾਨਾਂ ਦੇ ਅੰਬਾਵਤ ਗੁੱਟ ਨੂੰ ਚਿੱਲਾ ਬਾਰਡਰ ਆਉਣ ਤੋਂ ਰੋਕਣ ਦੀ ਤਿਆਰੀ ’ਚ ਪੁਲਿਸ ਲੱਗ ਗਈ ਹੈ।ਇਸ ਦੌਰਾਨ ਪਿਛਲੇ ਮਹੀਨੇ 28 ਨਵੰਬਰ ਤੋਂ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਯੂਪੀ ਗੇਟ ’ਤੇ ਬੈਠੇ ਕਿਸਾਨਾਂ ਨਾਲ ਵੀਰਵਾਰ ਨੂੰ ਉੱਤਰ ਪ੍ਰਦੇਸ਼ ਦੀਆਂ 18 ਪੰਚਾਇਤਾਂ ਦੇ ਪ੍ਰਧਾਨ ਵੀ ਜੁੜਣਗੇ। ਇਸ ਦੌਰਾਨ ਮਹਾਪੰਚਾਇਤ ਦਾ ਆਯੋਜਨ ਕੀਤਾ ਜਾਵੇਗਾ। ਬੁੱਧਵਾਰ ਨੂੰ ਵਿਜੈ ਦਿਵਸ ਦੇ ਮੌਕੇ ਫੌਜ ਦੇ ਸਾਬਕਾ ਕਿਸਾਨ ਅੰਦੋਲਨ ਦੇ ਸਮਰਥਨ ’ਚ ਉਤਰੇ। ਉਨ੍ਹਾਂ ਨੇ ਕਾਨੂੰਨ ਵਾਪਸੀ ਤਕ ਅੰਦੋਲਨ ’ਚ ਸਾਥ ਦੇਣ ਨੂੰ ਕਿਹਾ ਹੈ। ਦੂਜੇ ਪਾਸੇ ਬੁੱਧਵਾਰ ਨੂੰ ਕੁੰਡਲੀ ਬਾਰਡਰ ’ਤੇ ਇਕ ਕਿਸਾਨ ਨੇ ਖ਼ੁਦ ਨੂੰ ਗੋਲ਼ੀ ਮਾਰ ਲਈ ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ। ਮਹਾਪੰਚਾਇਤ ਨੂੰ ਲੈ ਕੇ ਖ਼ੁਫੀਆ ਵਿਭਾਗ ਵੀ ਚੌਕਸ ਹੋ ਗਿਆ ਹੈ।

ਉਧਰ ਹਰਿਆਣਾ ਦੇ ਨਾਰਨੌਲ ’ਚ ਮੰਡੀ ਪਿੰਡ ਦੇ ਪ੍ਰਦਰਸ਼ਨਕਾਰੀ ਕਿਸਾਨਾਂ ਨੇ 5 ਕਿਲੋਮੀਟਰ ਲੰਬਾ ਜਾਮ ਲਾ ਦਿੱਤਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੂੰ ਤਤਕਾਲ ਤਿੰਨੇਂ ਕੇਂਦਰੀ ਕਾਨੂੰਨਾਂ ਨੂੰ ਵਾਪਸ ਲੈਣਾ ਚਾਹੀਦਾ ਹਨ ਨਹੀਂ ਤਾਂ ਅੰਦੋਲਨ ਇਸੇ ਤਰ੍ਹਾ ਜਾਰੀ ਰਹੇਗਾ।