ਜਲੰਧਰ ਛਾਉਣੀ, (ਰਮੇਸ਼ ਗਾਬਾ)-ਵਜਰਾ ਕੋਰ ਵਲੋਂ ਅੱਜ ਜਲੰਧਰ ਛਾਉਣੀ ਵਿਖੇ ਵਿਜੇ ਦਿਵਸ ਵਜੋਂ ਮਨਾਇਆ, ਜਿਸ ਨੂੰ ਭਾਰਤੀ ਹਥਿਆਰਬੰਦ ਸੈਨਾਵਾਂ ਦੇ ਉਸ ਸੁਨਹਿਰੀ ਪਲ ਦੀ ਯਾਦ ਵਿਚ ਮਨਾਇਆ ਗਿਆ, ਜੋ ਕਿ 1971 ਦੀ ਜੰਗ ‘ਚ ਪਾਕਿਸਤਾਨ ਉੱਤੇ ਇਕ ਇਤਿਹਾਸਕ ਜਿੱਤ ਵਜੋਂ ਆਇਆ ਸੀ ¢ ਅੱਜ ਵਜ਼ਰਾ ਕੋਰ ਦੇ ਜਨਰਲ ਅਫਸਰ ਕਮਾਂਡਿੰਗ ਲੈਫਟੀਨੈਂਟ ਜਨਰਲ ਸੀ.ਬੰਸੀ.ਪੋਨੱਪਾ, ਏਵੀਐਸਐਮ, ਵੀਐਸਐਮ, ਅਤੇ ਵਜਰਾ ਕੋਰ ਦੇ ਜਲੰਧਰ ਮਿਲਟਰੀ ਸਟੇਸ਼ਨ ਵਿਖੇ ਸੇਵਾ ਨਿਭਾਉਣ ਵਾਲੇ ਜਵਾਨਾਂ ਨੇ ਵਜਰਾ ਸ਼ੌਰਿਆ ਸਥਲ ਅਤੇ ਹੋਰ ਸਟੇਸ਼ਨਾਂ ‘ਤੇ ਹੋਏ ਵਿਜੇ ਦਿਵਸ ਸਮਾਰੋਹਾਂ ਵਿਚ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਜਾਣਕਾਰੀ ਦਿੰਦੇ ਹੋਏ ਸੈਨਾ ਦੀ ਮਹਿਲਾ ਲੋਕ ਸੰਪਰਕ ਅਧਿਕਾਰੀ ਗਗਨਦੀਪ ਕੌਰ ਨੇ ਦੱਸਿਆ ਕਿ ਪਾਕਿਸਤਾਨ ਉੱਤੇ ਇਹ ਇਤਿਹਾਸਕ ਜਿੱਤ ਭਾਰਤੀ ਫੌਜਾਂ ਦੀ ਅਟੱਲ ਹਿੰਮਤ ਅਤੇ ਬਹਾਦਰੀ ਦਾ ਪ੍ਰਤੀਕ ਹੈ ¢ ‘ਡਿਫੈਂਡਰਸ ਆਫ਼ ਪੰਜਾਬ’ ਵਜੋਂ ਜਾਣੇ ਜਾਂਦੇ ਵਜਰਾ ਕੋਰ ਨੇ ਰਣਨੀਤਕ ਮਹੱਤਵ ਵਾਲੀ ਪੱਛਮੀ ਸਰਹੱਦ ‘ਤੇ ਪੂਰੇ ਜੋਸ਼ ਅਤੇ ਬਹਾਦਰੀ ਨਾਲ ਆਪਣੇ ਟੀਚੇ ਪ੍ਰਾਪਤ ਕੀਤੇ ਅਤੇ ਦੁਸ਼ਮਣ ਦੇ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ | ਦੇਸ਼ ਪ੍ਰਤੀ ਨਿਸੁਆਰਥ ਸੇਵਾ ਅਤੇ ਅਟੱਲ ਹਿੰਮਤ ਲਈ ਵਜਰਾ ਕੋਰ ਦੇ ਜਾਂਬਾਜਾਂ ਨੂੰ 9 ਮਹਾਂਵੀਰ ਚੱਕਰ, 50 ਵੀਰ ਚੱਕਰ ਅਤੇ ਹੋਰ ਕਈ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਹੈ |