ਹੁਣ ਠੰਢ ਪਰਖਣ ਲੱਗੀ ਕਿਸਾਨਾਂ ਦਾ ਜ਼ੇਰਾ, ਅਗਲੇ 4 ਦਿਨ ਜਾਰੀ ਜਾਰੀ ਰਹੇਗੀ ਸ਼ੀਤ ਲਹਿਰ

0
140

ਨਵੀਂ ਦਿੱਲੀ (TLT News) ਦੇਸ਼ ਦਾ ਕਿਸਾਨ ਸੜਕਾਂ ‘ਤੇ ਹੈ। ਉਤੋਂ ਠੰਢ ਵੀ ਸਿਖਰਾਂ ‘ਤੇ ਹੈ। ਹੁਣ ਪਹਾੜੀ ਸੂਬਿਆਂ ਵਿੱਚ ਬਰਫਬਾਰੀ ਨੇ ਮੈਦਾਨੀ ਇਲਾਕਿਆਂ ਵਿੱਚ ਵੀ ਠੰਢ ਵਧਾ ਦਿੱਤੀ ਹੈ। ਸ਼ੀਤ ਲਹਿਰ ਕਾਰਨ ਵੱਧ ਰਹੀ ਠੰਢ ਨੇ ਆਮ ਜਨਜੀਵਨ ਨੂੰ ਵੀ ਪ੍ਰਭਾਵਿਤ ਕੀਤਾ ਹੈ। ਕਈ ਸੂਬਿਆਂ ਵਿੱਚ ਘੱਟੋ ਘੱਟ ਤਾਪਮਾਨ ਮਾਈਨਸ ਤੋਂ ਹੇਠਾਂ ਆ ਗਿਆ ਹੈ। ਅਜਿਹੇ ਵਿੱਚ ਹੁਣ ਠੰਢ ਵੀ ਕਿਸਾਨਾਂ ਦਾ ਜ਼ੇਰਾ ਪਰਖ ਰਹੀ ਹੈ।

ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਉੱਤਰੀ ਭਾਰਤ ਵਿੱਚ ਪਾਰਾ ਹੋਰ ਹੇਠਾਂ ਆ ਸਕਦਾ ਹੈ। ਪੰਜਾਬ, ਹਰਿਆਣਾ ਤੇ ਰਾਜਸਥਾਨ ਵਿੱਚ ਸ਼ੀਤ ਲਹਿਰ ਦਾ ਕਹਿਰ ਜਾਰੀ ਰਹਿਣ ਦੀ ਉਮੀਦ ਹੈ। ਮੰਗਲਵਾਰ ਨੂੰ ਦਿੱਲੀ ਸਮੇਤ ਕਈ ਸ਼ਹਿਰਾਂ ਵਿੱਚ ਸਭ ਤੋਂ ਠੰਢਾ ਰਿਹਾ, ਜਿੱਥੇ ਕਈ ਹਿੱਸਿਆਂ ਵਿੱਚ ਘੱਟੋ-ਘੱਟ ਤਾਪਮਾਨ 4.8 ਡਿਗਰੀ ਸੈਲਸੀਅਸ ਰਿਹਾ। IMD ਦੇ ਘੱਟੋ ਘੱਟ ਤਾਪਮਾਨ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਇਸ ਸਮੇਂ ਸਾਲ ਦੇ ਆਮ ਘੱਟੋ ਘੱਟ ਤਾਪਮਾਨ ਨਾਲ ਦਿੱਲੀ, ਹਿਸਾਰ, ਨਾਰਨੌਲ, ਜੈਸਲਮੇਰ, ਗੰਗਾਨਗਰ ਤੇ ਬਰੇਲੀ ਸਭ ਤੋਂ ਅੱਗੇ ਹਨ।

ਇਸ ਦੌਰਾਨ ਆਈਐਮਡੀ ਦਾ ਕਹਿਣਾ ਹੈ ਕਿ ਅਗਲੇ ਚਾਰ ਦਿਨਾਂ ਦੌਰਾਨ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ, ਪੱਛਮੀ ਉੱਤਰ ਪ੍ਰਦੇਸ਼ ਤੇ ਉੱਤਰ ਰਾਜਸਥਾਨ ਵਿੱਚ ਵੱਖਰੀਆਂ ਪੌਕਿਟਸ ਵਿੱਚ ਸ਼ੀਤ ਲਹਿਰ ਦੀਆਂ ਸਥਿਤੀਆਂ ਜਾਰੀ ਰਹਿਣ ਦੀ ਬਹੁਤ ਸੰਭਾਵਨਾ ਹੈ। 18 ਤੇ 19 ਦਸੰਬਰ ਨੂੰ ਖੇਤਰ ‘ਚ ਸ਼ੀਤ ਲਹਿਰ ਨਾ ਠੰਢ ਵਧਣ ਦੀ ਵੀ ਭਵਿੱਖਬਾਣੀ ਕੀਤੀ ਹੈ।