ਅਰਜੁਨ ਰਾਮਪਾਲ ਨੂੰ ਐਨ. ਸੀ. ਬੀ. ਨੇ ਫਿਰ ਭੇਜਿਆ ਸੰਮਨ, 16 ਦਸੰਬਰ ਨੂੰ ਹੋਵੇਗੀ ਪੁੱਛਗਿੱਛ

0
74

ਮੁੰਬਈ, 15 ਦਸੰਬਰ (TLT News) ਬਾਲੀਵੁੱਡ ਅਦਾਕਾਰ ਅਰਜੁਨ ਰਾਮਪਾਲ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ (ਐਨ. ਸੀ. ਬੀ.) ਨੇ ਇਕ ਵਾਰ ਫਿਰ ਤਲਬ ਕੀਤਾ ਹੈ। ਬਾਲੀਵੁੱਡ ‘ਚ ਡਰੱਗ ਕੁਨੈਕਸ਼ਨ ਮਾਮਲੇ ਦੀ ਜਾਂਚ ਕਰ ਰਹੀ ਐਨ. ਸੀ. ਬੀ. ਨੇ ਅਰਜੁਨ ਨੂੰ 16 ਦਸੰਬਰ ਨੂੰ ਪੁੱਛਗਿੱਛ ਲਈ ਬੁਲਾਇਆ ਹੈ। ਦੱਸ ਦਈਏ ਇਸ ਤੋਂ ਪਹਿਲਾਂ ਨਵੰਬਰ ਮਹੀਨੇ ‘ਚ ਐਨ. ਸੀ. ਬੀ. ਨੇ ਅਰਜੁਨ ਰਾਮਪਾਲ ਦੇ ਬਾਂਦਰਾ ਸਥਿਤ ਘਰ ‘ਚ ਛਾਪੇਮਾਰੀ ਕੀਤੀ ਸੀ। ਇਸ ਤੋਂ ਬਾਅਦ ਐਨ. ਸੀ. ਬੀ ਨੇ ਉਸ ਕੋਲੋਂ ਘੰਟਿਆਂ ਤੱਕ ਪੁੱਛਗਿੱਛ ਵੀ ਕੀਤੀ ਸੀ।