ਫੇਸਬੁੱਕ ਦਾ ‘ਫਿਊਲ ਫ਼ਾਰ ਇੰਡੀਆ’ ਈਵੈਂਟ ਸ਼ੁਰੂ, ਡਿਜੀਟਲ ਦੁਨੀਆ ‘ਤੇ ਹੋਈ ਚਰਚਾ

0
94

ਨਵੀਂ ਦਿੱਲੀ, 15 ਦਸੰਬਰ (TLT News) ਦੁਨੀਆ ‘ਚ ਸੋਸ਼ਲ ਮੀਡੀਆ ਦੇ ਖੇਤਰ ਦੀ ਸਭ ਤੋਂ ਵੱਡੀ ਕੰਪਨੀ ਫੇਸਬੁੱਕ ਦਾ ‘ਫਿਊਲ ਫ਼ਾਰ ਇੰਡੀਆ 2020’ ਨਾਮੀ ਈਵੈਂਟ ਸ਼ੁਰੂ ਹੋ ਚੁੱਕਾ ਹੈ। ਅੱਜ ਇਸ ਈਵੈਂਟ ਦਾ ਪਹਿਲਾ ਸੈਸ਼ਨ ਹੋ ਰਿਹਾ ਹੈ, ਜਦਕਿ 16 ਦਸੰਬਰ ਨੂੰ ਵੀ ਇਸ ਈਵੈਂਟ ਨਾਲ ਜੁੜੇ ਕੁਝ ਹੋਰ ਸੈਸ਼ਨ ਹੋਣਗੇ। ਫੇਸਬੁੱਕ ਪਲੇਟਫ਼ਾਰਮ ‘ਤੇ ਪ੍ਰਸਾਰਿਤ ਹੋ ਰਹੇ ਇਸ ਪ੍ਰੋਗਰਾਮ ‘ਚ ਫੇਸਬੁੱਕ ਦੇ ਸੀ. ਈ. ਓ. ਮਾਰਕ ਜ਼ੁਕਰਬਰਗ ਅਤੇ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਮੁਕੇਸ਼ ਅੰਬਾਨੀ ਵਲੋਂ ਸੰਬੋਧਿਤ ਕੀਤਾ ਗਿਆ। ਇਸ ਦੌਰਾਨ ਦੋਹਾਂ ਵਲੋਂ ਭਾਰਤ ਦੇ ਆਰਥਿਕ ਵਾਧੇ ਨੂੰ ਤੇਜ਼ ਕਰਨ ‘ਚ ਡਿਜੀਟਲੀਕਰਨ ਅਤੇ ਛੋਟੇ ਕਾਰੋਬਾਰਾਂ ਦੀ ਭੂਮਿਕਾ ‘ਤੇ ਚਰਚਾ ਹੋਈ।