ਆਮ ਆਦਮੀ ਪਾਰਟੀ ਵੱਲੋਂ ਵੱਡਾ ਐਲਾਨ, 2022 ਚੋਣਾਂ ‘ਚ ਲੜਨਗੇ ਉੱਤਰ ਪ੍ਰਦੇਸ਼ ਦੀਆਂ ਚੋਣਾਂ

0
125

ਨਵੀਂ ਦਿੱਲੀ: ਆਮ ਆਦਮੀ ਪਾਰਟੀ ਨੇ ਵੱਡਾ ਐਲਾਨ ਕੀਤਾ ਹੈ। 2022 ‘ਚ ਉੱਤਰ ਪ੍ਰਦੇਸ਼ ‘ਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ। ਇਸ ਦਰਮਿਆਨ ‘ਆਪ’ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਉਹ ਉੱਤਰ ਪ੍ਰਦੇਸ਼ ਚੋਣਾਂ 2022 ‘ਚ ਮੈਦਾਨ ‘ਚ ਉਤਰਨਗੇ।

ਆਮ ਆਦਮੀ ਪਾਰਟੀ ਹੁਣ ਇਸ ਨਾਲ ਸਿਆਸੀ ਪਾਰਾ ਚੜਾਉਣ ਵਾਲੀ ਹੈ। ਅਜਿਹੇ ‘ਚ ਉੱਤਰ ਪ੍ਰਦੇਸ਼ ‘ਚ ਸਾਲ 2022 ‘ਚ ਹੋਣ ਵਾਲਿਆਂ ਵਿਧਾਨ ਸਭਾ ਚੋਣਾਂ ‘ਚ ਆਮ ਆਦਮੀ ਪਾਰਟੀ ਵਿਰੋਧੀ ਧਿਰਾਂ ਨੂੰ ਟੱਕਰ ਦਿੰਦੀ ਦਿਖਾਈ ਦੇਵੇਗੀ।