ਸੈਲਾਨੀ ਹੁਣ ਨਜ਼ਦੀਕ ਤੋਂ ਮਾਣ ਸਕਣਗੇ ਹਰੀਕੇ ਝੀਲ ਦਾ ਨਜ਼ਾਰਾ, ਕੋਰੋਨਾ ਕਾਰਨ ਲੱਗੀ ਪਾਬੰਦੀ ਹਟਾਈ

0
62

ਹਰੀਕੇ ਪੱਤਣ, 15 ਦਸੰਬਰ (TLT News)- ਬਿਆਸ-ਸਤਲੁਜ ਦਰਿਆਵਾਂ ਦਾ ਸੰਗਮ ਹਰੀਕੇ ਝੀਲ, ਜਿੱਥੇ ਹਰ ਸਾਲ ਸਰਦ ਰੁੱਤ ਦੇ ਮਹਿਮਾਨ ਪੰਛੀ ਆਉਂਦੇ ਹਨ ਤੇ ਇਨ੍ਹਾਂ ਪੰਛੀਆਂ ਦਾ ਨਜ਼ਾਰਾ ਤੱਕਣ ਲਈ ਦੇਸ਼-ਵਿਦੇਸ਼ ਤੋਂ ਸੈਲਾਨੀ ਝੀਲ ‘ਤੇ ਆਉਂਦੇ ਹਨ ਪਰ ਇਸ ਸਾਲ ਕਰੋਨਾ ਕਾਰਨ ਝੀਲ ‘ਤੇ ਸੈਲਾਨੀਆਂ ਦੇ ਆਉਣ ਦੀ ਪਾਬੰਦੀ ਸੀ। ਅੱਜ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਆਪਣੇ ਝੀਲ ਦੌਰੇ ਦੌਰਾਨ ਇਹ ਪਾਬੰਦੀ ਅੱਜ ਤੋਂ ਹਟਾ ਦਿੱਤੀ ਅਤੇ ਸੈਲਾਨੀ ਹੁਣ ਝੀਲ ਦਾ ਨਜ਼ਾਰਾ ਨਜ਼ਦੀਕ ਤੋਂ ਮਾਣ ਸਕਣਗੇ।