ਬ੍ਰਿਟੇਨ ਦੀ ਅਦਾਲਤ ਵਲੋਂ ਏਅਰ ਇੰਡੀਆ ਨੂੰ ਵੱਡੀ ਰਾਹਤ, ਜਾਣੋ ਪੂਰਾ ਕੀ ਹੈ ਮਾਮਲਾ

0
101

ਲੰਡਨ (TLT News) ਮੁਸ਼ਕਲ ਦੇ ਦੌਰ ਚੋਂ ਲੰਘ ਰਹੀ ਸਰਕਾਰੀ ਏਅਰਲਾਈਨ ਏਅਰ ਇੰਡੀਆ (Air India) ਨੂੰ ਬ੍ਰਿਟੇਨ ਵਿਚ ਕੁਝ ਰਾਹਤ ਮਿਲੀ ਹੈ। ਬ੍ਰਿਟੇਨ ਦੀ ਇੱਕ ਅਦਾਲਤ (UK Court) ਨੇ ਏਅਰ ਇੰਡੀਆ ਨੂੰ 17.6 ਮਿਲੀਅਨ ਡਾਲਰ ਦੇ ਬਕਾਏ ਦਾ ਭੁਗਤਾਨ ਕਰਨ ਲਈ ਜਨਵਰੀ ਤੱਕ ਦਾ ਸਮਾਂ ਦਿੱਤਾ ਹੈ। ਕੰਪਨੀ ਨੂੰ ਏਅਰਕਰਾਫਟ ਦੇ ਲੀਜ਼ ਲਈ ਭੁਗਤਾਨ (Lease Payment) ਕਰਨਾ ਪੈਣਾ ਹੈ। ਜੱਜ ਨੇ ਕੰਪਨੀ ਦੀ ਅਪੀਲ ਨੂੰ ਸਵੀਕਾਰ ਕੀਤਾ ਕਿ ਕੋਵਿਡ-19 ਕਰਕੇ ਜਹਾਜ਼ਾਂ ਦਾ ਸੰਚਾਲਨ ਨਹੀਂ ਹੋ ਸਕਿਆ, ਜਿਸ ਨਾਲ ਕੰਪਨੀ ਦੀ ਵਿੱਤੀ ਹਾਲਤ ਵਿਗੜ ਗਈ।

ਪਰ ਜੱਜ ਸਾਈਮਨ ਸਾਲਜ਼ੇਦੋ ਨੇ ਇਸ ਗੱਲ ਲਈ ਏਅਰ ਇੰਡੀਆ ਨੂੰ ਝਾੜ ਪਾਈ ਕਿ ਉਸ ਨੇ ਸਹੀ ਢੰਗ ਨਾਲ ਕੰਮ ਨਹੀਂ ਕੀਤਾ। ਏਅਰ ਇੰਡੀਆ ਦਾ ਚਾਈਨਾ ਏਅਰਕ੍ਰਾਫਟ ਲੀਜ਼ਿੰਗ ਕੰਪਨੀ ਲਿਮਟਿਡ ‘ਤੇ 17.6 ਮਿਲੀਅਨ ਡਾਲਰ ਦਾ ਬਕਾਇਆ ਹੈ। ਜੱਜ ਨੇ ਕੰਪਨੀ ਨੂੰ 11 ਜਨਵਰੀ 2021 ਤੱਕ ਇਸਦਾ ਭੁਗਤਾਨ ਕਰਨ ਦਾ ਆਦੇਸ਼ ਦਿੱਤਾ।

ਸ਼ਰਤਾਂ ਤੋਂ ਰਾਹਤ

ਹਾਲਾਂਕਿ, ਇਹ ਰਾਹਤ ਏਅਰ ਇੰਡੀਆ ਨੂੰ ਇਸ ਸ਼ਰਤ ‘ਤੇ ਦਿੱਤੀ ਗਈ ਹੈ ਕਿ ਉਹ ਦਸੰਬਰ ਲਈ 5 ਮਿਲੀਅਨ ਡਾਲਰ ਅਦਾ ਕਰੇਗੀ। ਚੀਨੀ ਕੰਪਨੀ ਦੇ ਇੱਕ ਵਕੀਲ ਨੇ ਤੁਰੰਤ ਭੁਗਤਾਨ ਦੀ ਮੰਗ ਕੀਤੀ ਪਰ ਏਅਰ ਇੰਡੀਆ ਨੇ ਕਿਹਾ ਕਿ ਉਹ ਇਸ ਸਮੇਂ ਅਦਾਇਗੀ ਕਰਨ ਦੀ ਸਥਿਤੀ ਵਿਚ ਨਹੀਂ ਹੈ। ਕੰਪਨੀ ਨੇ 29 ਜਨਵਰੀ ਤੱਕ ਸਮਾਂ ਮੰਗਿਆ ਪਰ ਜੱਜ ਨੇ 11 ਜਨਵਰੀ ਤੱਕ ਦਾ ਸਮਾਂ ਦਿੱਤਾ। ਸਰਕਾਰ ਆਪਣੀ ਪੂਰੀ ਹਿੱਸੇਦਾਰੀ ਕੰਪਨੀ ਵਿਚ ਵੇਚਣੀ ਚਾਹੁੰਦੀ ਹੈ ਪਰ ਲੰਬੇ ਸਮੇਂ ਤੋਂ ਇਸ ਲਈ ਢੁਕਵੇਂ ਖਰੀਦਦਾਰ ਨਹੀਂ ਮਿਲ ਰਹੇ।