ਕਿਸਾਨੀ ਅੰਦੋਲਨ ਹੋਰ ਤੇਜ਼ ਕਰਨ ਦਾ ਐਲਾਨ, ਕਿਸਾਨਾਂ ਨੇ ਕੀਤਾ ਵੱਡਾ ਬਦਲਾਅ

0
103

ਚੰਡੀਗੜ੍ਹ (TLT News) ਅੱਜ 12 ਦਸੰਬਰ ਤੋਂ ਕਿਸਾਨਾਂ ਨੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਚੱਲ ਰਹੇ ਅੰਦੋਲਨ ਨੂੰ ਤੇਜ਼ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਤਹਿਤ ਜਿੱਥੇ 12 ਦਸੰਬਰ ਨੂੰ ਦੇਸ਼ ਭਰ ‘ਚ ਟੋਲ ਪਲਾਜ਼ਾ ਮੁਫਤ ਕੀਤੇ ਜਾਣੇ ਹਨ, ਉਥੇ ਹੀ ਦਿੱਲੀ-ਜੈਪੁਰ ਰਾਸ਼ਟਰੀ ਰਾਜਮਾਰਗ ਨੂੰ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ।

ਦਿੱਲੀ ਜੈਪੁਰ ਨੈਸ਼ਨਲ ਹਾਈਵੇਅ ਨੂੰ ਰੋਕਣ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਨੇ ਤਬਦੀਲੀਆਂ ਕੀਤੀਆਂ ਅਤੇ ਹੁਣ 12 ਦਸੰਬਰ ਦੀ ਥਾਂ 13 ਦਸੰਬਰ ਨੂੰ ਦਿੱਲੀ ਜੈਪੁਰ ਹਾਈਵੇਅ ਬੰਦ ਕੀਤਾ ਜਾਵੇਗਾ। ਰਾਜਸਥਾਨ ਦੇ ਕਿਸਾਨ ਸ਼ਾਹਜਹਾਂਪੁਰ ਵਿੱਚ 1 ਦਿਨ ਪਹਿਲਾਂ ਇਕੱਠੇ ਹੋ ਰਹੇ ਹਨ। ਸੰਯੁਕਤ ਕਿਸਾਨ ਮੋਰਚੇ ਦੇ ਲੀਡਰਾਂ ਨੇ ਕਿਹਾ ਕਿ ਦਿੱਲੀ-ਜੈਪੁਰ ਰਾਸ਼ਟਰੀ ਰਾਜਮਾਰਗ ਨੂੰ ਬੰਦ ਕਰਨ ਦੇ ਪ੍ਰੋਗਰਾਮ ਵਿੱਚ ਥੋੜੀ ਜਿਹੀ ਤਬਦੀਲੀ ਕੀਤੀ ਗਈ ਹੈ।

ਉਸਨੇ ਦੱਸਿਆ ਕਿ 13 ਦਸੰਬਰ ਨੂੰ ਰਾਜਸਥਾਨ ਦੇ ਕੋਟਪੁਤਲੀ ਅਤੇ ਸ਼ਾਹਜਹਾਨਪੁਰ ਤੋਂ ਕਿਸਾਨ ਦਿੱਲੀ ਵੱਲ ਕੂਚ ਕਰਨਗੇ। ਇਸ ਦੇ ਨਾਲ ਹੀ ਕਿਸਾਨ ਦਿੱਲੀ ਦੀ ਸਰਹੱਦ ‘ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ, ਜਿਸ ਨੂੰ ਅੱਜ 17 ਦਿਨ ਹੋ ਗਏ ਹਨ। ਦਿੱਲੀ ‘ਚ ਠੰਡ ਵੀ ਵਧ ਗਈ ਹੈ, ਪਰ ਹਜ਼ਾਰਾਂ ਕਿਸਾਨ ਅਜੇ ਵੀ ਸਰਹੱਦਾਂ ‘ਤੇ ਖੜੇ ਹਨ ਅਤੇ ਉਨ੍ਹਾਂ ਦਾ ਉਤਸ਼ਾਹ ਨਹੀਂ ਘਟਿਆ।