ਬੈਂਕ RTGS ਦੀਆਂ ਸੇਵਾਵਾਂ 14 ਦਸੰਬਰ ਤੋਂ ਹੋ ਜਾਣਗੀਆਂ ਸ਼ੁਰੂ, ਦਿਨ-ਰਾਤ ਕਦੀ ਵੀ ਹੋ ਸਕੇਗਾ ਲੈਣ-ਦੇਣ

0
111

ਨਵੀਂ ਦਿੱਲੀ,TLT/ : ਦੇਸ਼ ਵਿਚ ਆਰਟੀਜੀਐੱਸ (ਰਿਅਲ ਟਾਈਮ ਗ੍ਰੌਸ ਸੈਟਲਮੈਂਟ ਸਿਸਟਮ) ਦੀ ਸਹੂਲਤ 14 ਦਸੰਬਰ ਤੋਂ ਰੋਜ਼ਾਨਾ 24 ਘੰਟੇ ਕੰਮ ਕਰਨ ਲੱਗੇਗੀ। ਇਸ ਤੋਂ ਬਾਅਦ ਭਾਰਤ ਉਨ੍ਹਾਂ ਚੋਣਵੇਂ ਦੇਸ਼ਾਂ ਵਿਚ ਸ਼ਾਮਲ ਹੋ ਜਾਵੇਗਾ ਜਿੱਥੇ ਇਹ ਸਹੂਲਤ ਦਿਨ-ਰਾਤ ਕੰਮ ਕਰਦੀ ਹੈ। ਇਹ ਸੇਵਾ 13 ਦਸੰਬਰ ਨੂੰ ਰਾਤ 12 ਵਜੇ ਤੋਂ ਬਿਨਾਂ ਰੁਕਾਵਟ ਇਹ ਸਹੂਲਤ ਸ਼ੁਰੂ ਹੋ ਜਾਵੇਗਾ।ਕੌਮਾਂਤਰੀ ਮਾਪਦੰਡਾਂ ਦੇ ਹਿਸਾਬ ਨਾਲ ਰਾਤ 12 ਵਜੇ ਤੋਂ ਬਾਅਦ ਅਗਲੀ ਤਰੀਕ ਸ਼ੁਰੂ ਹੋ ਜਾਂਦੀ ਹੈ, ਇਸ ਲਈ ਮੰਨਿਆ ਜਾਵੇਗਾ ਕਿ ਭਾਰਤ ਵਿਚ ਇਹ ਪ੍ਰਣਾਲੀ 14 ਦਸੰਬਰ ਤੋਂ ਪੂਰੇ ਸਮੇਂ ਲਈ ਕੰਮ ਕਰਨ ਵਾਲੀ ਪ੍ਰਣਾਲੀ ਬਣੇਗੀ। ਭਾਰਤੀ ਰਿਜ਼ਰਵ ਬੈਂਕ (RBI) ਨੇ ਅਕਤੂਬਰ ‘ਚ ਆਰਟੀਜੀਐੱਸ ਪ੍ਰਣਾਲੀ ਨੂੰ 24 ਘੰਟੇ ਕੰਮ ਕਰਨ ਵਾਲੀ ਪ੍ਰਣਾਲੀ ਬਣਾਉਣ ਦਾ ਐਲਾਨ ਕੀਤਾ ਸੀ। ਇਸ ਤੋਂ ਪਹਿਲਾਂ ਆਰਬੀਆਈ ਐੱਨਈਐੱਫਟੀ (NEFT) ਨੂੰ ਵੀ 24 ਘੰਟੇ ਕੰਮ ਕਰਨ ਵਾਲੀ ਪ੍ਰਣਾਲੀ ਬਣਾ ਚੁੱਕਾ ਹੈ।ਆਰਟੀਜੀਐੱਸ ਵੱਡੀ ਰਕਮ ਦੇ ਇਲੈਕਟ੍ਰੌਨਿਕ ਲੈਣ-ਦੇਣ ‘ਚ ਕੰਮ ਆਉਣ ਵਾਲੀ ਪ੍ਰਣਾਲੀ ਹੈ। ਜਦਕਿ ਐੱਨਈਐੱਫਟੀ ਰਾਹੀਂ ਦੋ ਲੱਖ ਰੁਪਏ ਤਕ ਦਾ ਹੀ ਆਨਲਾਈਨ ਲੈਣ-ਦੇਣ ਕੀਤਾ ਜਾ ਸਕਦਾ ਹੈ। ਆਰਟੀਜੀਐੱਸ ਦੀ ਸ਼ੁਰੂਆਤ 26 ਮਾਰਚ 2004 ਨੂੰ ਹੋਈ ਸੀ, ਉਦੋਂ ਸਿਰਫ਼ ਚਾਰ ਬੈਂਕ ਹੀ ਇਸ ਰਾਹੀਂ ਭੁਗਤਾਨ ਦੀ ਸਹੂਲਤ ਦਿੰਦੇ ਸਨ। ਮੌਜੂਦਾ ਸਮੇਂ ਆਰਟੀਜੀਐੱਸ ਰਾਹੀਂ ਰੋਜ਼ਾਨਾ 6.35 ਲੱਖ ਲੈਣ-ਦੇਣ ਹੁੰਦੇ ਹਨ। ਦੇਸ਼ ਦੇ ਕਰੀਬ 237 ਬੈਂਕ ਇਸ ਪ੍ਰਣਾਲੀ ਜ਼ਰੀਏ 4.17 ਲੱਖ ਕਰੋੜ ਰੁਪਏ ਦੇ ਲੈਣ-ਦੇਣ ਨੂੰ ਰੋਜ਼ਾਨਾ ਪੂਰਾ ਕਰਦੇ ਹਨ। ਨਵੰਬਰ ਵਿਚ ਆਰਟੀਜੀਐੱਸ ਰਾਹੀਂ ਔਸਤਨ 4.17 ਲੱਖ ਕਰੋੜ ਰੁਪਏ ਦੇ ਲੈਣ-ਦੇਣ ਦੀ ਪ੍ਰਤੀਕਿਰਿਆ ਪੂਰੀ ਕਰਦੇ ਹਨ। ਨਵੰਬਰ ਵਿਚ ਆਰਟੀਜੀਐੱਸ ਰਾਹੀਂ ਔਸਤ 57.96 ਲੱਖ ਰੁਪਏ ਦਾ ਲੈਣ-ਦੇਣ ਕੀਤਾ ਗਿਆ ਜਿਹੜਾ ਇਸ ਨੂੰ ਅਸਲ ਵਿਚ ਵੱਡੀ ਰਕਮ ਦੇ ਲੈਣ-ਦੇਣ ਦਾ ਇਕ ਬਦਲ ਬਣਾਉਂਦਾ ਹੈ

NEFT ਕੀ ਹੈ : National Electronic Funds Transfer (NEFT) : NEFT ਦੀ ਵਰਤੋਂ ਕਰ ਕੇ ਤੁਸੀਂ ਇਲੈਕਟ੍ਰੌਨਿਕ ਰੂਪ ‘ਚ ਪੈਸੇ ਭੇਜ ਸਕਦੇ ਹੋ। ਬੈਂਕ ਦੇ ਮੋਬਾਈਲ ਐਪ ਜਾਂ ਨੈੱਟ ਬੈਂਕਿੰਗ ਸਹੂਲਤ ਜ਼ਰੀਏ ਕੀਤੇ ਗਏ ਐੱਨਈਐੱਫਟੀ ਟਰਾਂਸਫਰ ‘ਤੇ ਕਈ ਫੀਸ ਨਹੀਂ ਲਗਦੀ ਹੈ।

Immediate Payment Service (IMPS) : IMPS ਬੈਂਕਾਂ ਦੇ ਆਨਲਾਈਨ ਚੈਨਲਾਂ ਜਿਵੇਂ ਮੋਬਾਈਲ ਬੈਂਕਿੰਗ, ਨੈੱਟ ਬੈਂਕਿੰਗ, ਐੱਸਐੱਮਐੱਸ ਤੇ ਏਟੀਐੱਮ ਜ਼ਰੀਏ ਰਿਅਲ ਟਾਈਮ ‘ਤੇ ਪੈਸੇ ਟਰਾਂਸਫਰ ਦੀ ਸਹੂਲਤ ਦਿੰਦੇ ਹਨ। IMPS ਪ੍ਰਣਾਲੀ ‘ਚ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (NPCI) ਮੈਂਬਰ ਬੈਂਕਾਂ ਵਿਚਕਾਰ ਧਨ ਟਰਾਂਸਫਰ ਦੀ ਸਹੂਲਤ ਦਿੰਦਾ ਹੈ। ਤੁਸੀਂ ਪੂਰੇ ਸਾਲ ਵਿਚ 24/7 ਆਈਐੱਮਪੀਐੱਸ ਪ੍ਰਣਾਲੀ ਦੀ ਵਰਤੋਂ ਕਰ ਕੇ ਰਾਸ਼ੀ ਟਰਾਂਸਫਰ ਕਰ ਸਕਦੇ ਹਨ।