ਅੱਜ 50,000 ਹੋਰ ਕਿਸਾਨਾਂ ਨੇ ਬੋਲਿਆ ਦਿੱਲੀ ‘ਤੇ ਧਾਵਾ, 11 ਹਜ਼ਾਰ ਟਰੈਕਟਰ-ਟਰਾਲੀਆਂ ਰਵਾਨਾ

0
255

ਚੰਡੀਗੜ੍ਹ (TLT News) ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਅੰਦੋਲਨ 17ਵੇਂ ਦਿਨ ਵੀ ਦਿੱਲੀ ਸਰਹੱਦਾਂ ‘ਤੇ ਜਾਰੀ ਹੈ। ਇਸ ਦੌਰਾਨ ਪੰਜਾਬ ‘ਚੋਂ ਰੋਜ਼ਾਨਾ ਟਰੈਕਟਰ-ਟਰਾਲੀਆਂ ਭਰ ਕੇ ਕਿਸਾਨ ਦਿੱਲੀ ਵੱਲ ਵਹੀਰਾਂ ਘੱਤ ਰਹੇ ਹਨ। ਇਸ ਤਹਿਤ ਅੱਜ ਸ਼ੁੱਕਰਵਾਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਦੂਜਾ ਜਥਾ ਅੰਮ੍ਰਿਤਸਰ ਤੋਂ ਕੁੰਢਲੀ ਬਾਰਡਰ ਲਈ ਰਵਾਨਾ ਹੋ ਗਿਆ ਹੈ।

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਕਰੀਬ 50,000 ਹੋਰ ਕਿਸਾਨ ਮਜ਼ਦੂਰਾਂ ਦਾ ਜਥਾ ਕਰੀਬ ਇੱਕ ਹਜ਼ਾਰ ਟਰੈਕਟਰ ਟਰਾਲੀਆਂ ‘ਚ ਸਵਾਰ ਹੋ ਕੇ ਕੁੰਢਲੀ ਬੌਰਡਰ ਵੱਲ ਜਾਣਗੇ। ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ ਤੋਂ ਪਹੁੰਚੇ ਕਿਸਾਨ-ਮਜ਼ਦੂਰ ਬਿਆਸ ਪੁਲ ’ਤੇ ਵੀ ਜਥੇ ਨਾਲ ਮਿਲਦੇ ਜਾਣਗੇ।