ਮੁਲਾਜ਼ਮ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਬੈਂਕ ਬੰਦ

0
140

ਤਪਾ ਮੰਡੀ, 11 ਦਸੰਬਰ (TLT News)- ਸ਼ਹਿਰ ਦੀ ਇਕ ਪ੍ਰਾਈਵੇਟ ਬੈਂਕ ਦੇ ਮੁਲਾਜ਼ਮ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਬੈਂਕ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਸਬੰਧੀ ਬੈਂਕ ਦੇ ਮੈਨੇਜਰ ਮਨੀ ਸਿੰਗਲਾ ਨੇ ਦੱਸਿਆ ਕਿ ਬੈਂਕ ‘ਚ ਖੇਤੀਬਾੜੀ ਵਿਭਾਗ ਦਾ ਇਕ ਮੁਲਾਜ਼ਮ, ਜੋ ਕਿ ਬਾਹਰੋਂ ਆਉਂਦਾ ਹੈ, ਦੇ ਕੋਰੋਨਾ ਪਾਜ਼ੀਟਿਵ ਆਉਣ ਕਰਕੇ ਬੈਂਕ ਨੂੰ ਬੰਦ ਕਰ ਦਿੱਤਾ ਗਿਆ ਹੈ । ਸਰਕਾਰੀ ਹਸਪਤਾਲ ਦੇ ਮੁਲਾਜ਼ਮ ਨੇ ਦੱਸਿਆ ਕਿ ਬੈਂਕ ਦੇ ਸਾਰੇ ਮੁਲਾਜ਼ਮ ਹਸਪਤਾਲ ‘ਚ ਕੋਰਨਾ ਟੈਸਟ ਕਰਵਾ ਰਹੇ ਹਨ, ਜਿਨ੍ਹਾਂ ਦੀ ਰਿਪੋਰਟ ਕੁਝ ਸਮੇਂ ਬਾਅਦ ਆਵੇਗੀ।