ਓਲੰਪੀਅਨ ਅਥਲੀਟ ਨੀਲਮ ਜੇ ਸਿੰਘ ਵੱਲੋਂ ਅਰਜੁਨ ਪੁਰਸਕਾਰ ਵਾਪਸ ਕਰਨ ਦਾ ਐਲਾਨ

0
94

ਪਟਿਆਲਾ, 11 ਦਸੰਬਰ (TLT News)- ਦੇਸ਼ ਲਈ ਡਿਸਕਸ ਸੁਟਾਵੀ ਵਜੋਂ ਦੁਨੀਆ ਦੇ ਹਰੇਕ ਖੇਡ ਮੁਕਾਬਲੇ ‘ਚ ਨਾਮਣਾ ਖੱਟਣ ਵਾਲੀ ਅਥਲੀਟ ਨੀਲਮ ਜੇ ਸਿੰਘ ਨੇ ਕਿਸਾਨ ਸੰਘਰਸ਼ ਦੀ ਹਮਾਇਤ ‘ਚ ਆਪਣਾ ਅਰਜੁਨ ਪੁਰਸਕਾਰ (1998) ਭਾਰਤ ਸਰਕਾਰ ਨੂੰ ਵਾਪਸ ਕਰਨ ਦਾ ਐਲਾਨ ਕੀਤਾ ਹੈ। ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਬੰਧਿਤ ਕੌਮਾਂਤਰੀ ਅਥਲੀਟ ਜਸਵੰਤ ਸਿੰਘ ਦੀ ਧਰਮ ਪਤਨੀ ਨੀਲਮ ਜੇ ਸਿੰਘ ਨੇ ਐਡਮਿੰਟਨ (ਕੈਨੇਡਾ) ਤੋਂ ਵੀਡੀਓ ਸੰਦੇਸ਼ ਰਾਹੀਂ ‘ਅਜੀਤ’ ਨੂੰ ਇਹ ਜਾਣਕਾਰੀ ਦਿੱਤੀ।