ਠੰਢ ‘ਚ ਸਿੰਘੂ ਸਰਹੱਦ ‘ਤੇ ਕਿਸਾਨਾਂ ਵਲੋਂ ਅਰਧ ਨਗਨ ਹੋ ਕੇ ਕੀਤਾ ਜਾ ਰਿਹੈ ਪ੍ਰਦਰਸ਼ਨ

0
78

ਸਿੰਘੂ ਸਰਹੱਦ, 10 ਦਸੰਬਰ (TLT News)- ਸਿੰਘੂ ਸਰਹੱਦ ‘ਤੇ ਅੱਜ ਸਵੇਰ ਤੋਂ ਹੀ ਠੰਢ ‘ਚ ਕਿਸਾਨਾਂ ਵਲੋਂ ਅਰਧ ਨਗਨ ਹੋ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਕੇਂਦਰ ਦੀ ਮੋਦੀ ਸਰਕਾਰ ਖੇਤੀ ਵਿਰੋਧੀ ਕਾਨੂੰਨ ਰੱਦ ਨਹੀਂ ਕਰਦੀ, ਉਹ ਇੱਥੋਂ ਨਹੀਂ ਜਾਣਗੇ ਅਤੇ ਉਨ੍ਹਾਂ ਦਾ ਵਿਰੋਧ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰਹੇਗਾ।