ਕੰਡਾ ਟੁੱਟ ਕੇ ਪਲਟੇ ਟਰੱਕ ਥੱਲੇ ਆਉਣ ਨਾਲ ਚਾਲਕ ਦੀ ਮੌਤ

0
114

ਨਸਰਾਲਾ, 10 ਦਸੰਬਰ (TLT News)- ਸਰਕਾਰੀ ਸਕੂਲ ਨਸਰਾਲਾ, ਹੁਸ਼ਿਆਰਪੁਰ ਵਿਖੇ ਭਾਰ ਤੋਲਣ ਮੌਕੇ ਅਚਾਨਕ ਕੰਡੇ ਦੇ ਟੁੱਟ ਜਾਣ ਕਾਰਨ ਟਰੱਕ ਪਲਟ ਗਿਆ, ਜਿਸ ਕਾਰਨ ਚਾਲਕ ਦੀ ਟਰੱਕ ਥੱਲੇ ਆ ਕੇ ਮੌਕੇ ‘ਤੇ ਹੀ ਮੌਤ ਹੋ ਗਈ। ਇਹ ਹਾਦਸਾ ਸਵੇਰੇ 8: 30 ਵਜੇ ਦੇ ਕਰੀਬ ਉਸ ਵੇਲੇ ਵਾਪਰਿਆ, ਜਦੋਂ ਚਾਲਕ ਲਖਵੀਰ ਸਿੰਘ (34) ਪੁੱਤਰ ਨਰਿੰਦਰ ਸਿੰਘ, ਰੁੜਕੀ ਕਲਾਂ, ਮਲੇਰਕੋਟਲਾ ਆਪਣੇ ਟਰੱਕ ਨੰਬਰ ‘ਚ ਇੱਕ ਫ਼ੈਕਟਰੀ ਲਈ ਕਾਲੀ ਮਿੱਟੀ ਲੈ ਕੇ ਨਸਰਾਲਾ ਵਿਖੇ ਆਇਆ ਸੀ। ਜਦੋਂ ਉਸ ਨੇ ਭਾਰ ਕਰਾਉਣ ਲੱਗਿਆਂ ਟਰੱਕ ਕੰਢੇ ‘ਤੇ ਚਾੜਿਆ ਤਾਂ ਕੰਡਾ ਟੁੱਟ ਗਿਆ। ਇਸ ਦੌਰਾਨ ਡਰਾਈਵਰ ਨੇ ਜਾਨ ਬਚਾਉਣ ਲਈ ਛਾਲ ਮਾਰੀ ਪਰ ਟਰੱਕ ਉਸ ਦੇ ਉੱਪਰ ਪਲਟ ਗਿਆ। ਮੌਕੇ ‘ਤੇ ਲੋਕਾਂ ਨੇ ਜੇ. ਸੀ. ਬੀ. ਮਸ਼ੀਨ ਨਾਲ ਚਾਲਕ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਉਹ ਦਮ ਤੋੜ ਚੁੱਕਾ ਸੀ।