Maruti Suzuki ਨੇ ਲਾਂਚ ਕੀਤਾ ‘Smart Finance’, ਹੁਣ ਆਨਲਾਈਨ ਫਾਇਨਾਂਸ ਕਰਵਾ ਸਕੋਗੇ ਕਾਰ

0
89

ਨਵੀਂ ਦਿੱਲੀ TLT/ ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਨੇ ਬੁੱਧਵਾਰ ਨੂੰ ਮਲਟੀ ਫਾਇਨੈਂਸਰ ਆਨਲਾਈਨ ਕਾਰ ਪਲੇਟਪਾਰਮ ‘Smart Finance’ ਨੂੰ ਲਾਂਚ ਕਰ ਦਿੱਤਾ ਹੈ। ਦੱਸ ਦਈਏ ਕਿ ਕੰਪਨੀ ਸ਼ੁਰੂਆਤੀ ਦੌਰ ‘ਚ ਇਸ ਪਲੇਟਫਾਰਮ ਨੂੰ 30 ਸ਼ਹਿਰਾਂ ‘ਚ ਸ਼ੁਰੂ ਕਰਨ ਜਾ ਰਹੀ ਹੈ। ਇਹ ਪਲੇਟਫਾਰਮ ਮਾਰੂਤੀ ਸੁਜ਼ੂਕੀ ਦੀ ਪ੍ਰੀਮੀਅਮ ਰੀਟੇਲ ਚੇਨ Nexa ਦੇ ਜ਼ਰੀਏ ਸ਼ੁਰੂ ਕੀਤਾ ਜਾਵੇਗਾ। ਇਸ ਪਲੇਟਫਾਰਮ ਦੀ ਮਦਦ ਨਾਲ ਕੰਪਨੀ ਸੈਲਰੀਡ ਸਕਟਮਰਜ਼ ਨੂੰ ਫੋਕਸ ਕਰੇਗੀ। ਕੰਪਨੀ ਦਾ ਟੀਚਾ ਆਪਣੇ ਮਾਸ ਮਾਰਕੀਟ ਚੇਨ Arena ਤੇ ਕਸਟਮਰ ਬੇਸ ਨੂੰ ਇਸ ਵਿੱਤੀ ਸਾਲ ਦੀ ਚੌਥੀ ਤਿਮਾਹੀ ਤਕ ਵਧਾਉਣਾ ਹੈ।

Maruti Suzuki India ਵੱਲੋ ਦਿੱਤੇ ਗਏ ਬਿਆਨ ‘ਚ ਕਿਹਾ ਗਿਆ ਹੈ ਕਿ ਕੰਪਨੀ ਨਿਊ ਨਾਰਮਲ ਦੇ ਦੌਰਾਨ ਸਬੰਧਿਤ ਗਾਹਕਾਂ ਨੂੰ ਸਪੋਰਟ ਫਾਇਨਾਂਸ ਸਲਿਊਸ਼ਨ ਮੁਹੱਈਆ ਕਰਵਾਏਗੀ ਜਿਸ ‘ਚ ਗਾਹਕਾਂ ਨੂੰ ਕਾਰ ਫਾਇਨਾਂਸ ਕਰਵਾਉਣ ਲਈ ਕਈ ਸਾਰੀਆਂ ਆਪਸ਼ਨਾਂ ਦਿੱਤੀਆਂ ਜਾਣਗੀਆਂ।ਮਾਰੂਤੀ ਸੁਜ਼ੂਕੀ ਇੰਡੀਆ ਦੇ ਪ੍ਰਬੰਧ ਨਿਦੇਸ਼ਕ ਤੇ ਸੀਈਓ ਕੇਨਿਚੀ ਆਯੁਕਾਵਾ ਨੇ ਬਿਆਨ ‘ਚ ਕਿਹਾ ਕਿ ‘ਮੌਜੂਦਾ ਸਮੇਂ ‘ਚ NEXA ਵੈੱਬਸਾਈਟ ‘ਤੇ ਹੋਸਟ ਕੀਤੇ ਗਏ ਸਮਾਰਟ ਫਾਇਨਾਂਸ ਪਲੇਟਫਾਰਮ ਤਹਿਤ ਅਸੀਂ ਆਪਣੇ ਗਾਹਕਾਂ ਲਈ ਕਸਟਮ ਕਊਰੇਟ ਪਰਸਨਲ ਕਰਜ਼ ਪ੍ਰਦਾਨ ਕਰਨ ਲਈ ਕਈ ਹਰਮਨਪਿਆਰੇ ਫਾਇਨੈਂਸਰਾਂ ਦੇ ਮਾਲ ਭਾਗੀਦਾਰੀ ਕੀਤੀ ਹੈ। ਇਹ ਡਿਜੀਟਲ ਸੇਵਾ ਈਜੀ ਫਾਇਨਾਂਸ ਆਪਸ਼ਨ ਪ੍ਰਦਾਨ ਕਰਦੀ ਹੈ।