ਸਿੱਖਿਆ ਵਿਭਾਗ ਨੇ ਐਲਾਨਿਆ ਦਰਜਾ ਚਾਰ ਤੋਂ ਕਲਰਕਾਂ ਦੀ ਪਦ-ਉੱਨਤੀ ਲਈ ਟਾਈਪ ਟੈਸਟ ਦਾ ਨਤੀਜਾ

0
138

ਐਸ. ਏ. ਐਸ. ਨਗਰ, 9 ਦਸੰਬਰ (TLT News)- ਸਿੱਖਿਆ ਵਿਭਾਗ ਦੇ ਦਫ਼ਤਰਾਂ, ਸਕੂਲਾਂ ਅਤੇ ਸੰਸਥਾਵਾਂ ‘ਚ ਬਤੌਰ ਦਰਜਾ ਚਾਰ, ਲਾਇਬ੍ਰੇਰੀਅਨ, ਲਾਇਬ੍ਰੇਰੀ ਰਿਸਟੋਰਰ ਅਤੇ ਐਸ. ਐਲ. ਏ. ਕੰਮ ਕਰ ਰਹੇ ਕਰਮਚਾਰੀਆਂ ਤੋਂ ਕਲਰਕ ਦੀ ਪਦ-ਉੱਨਤੀ ਦੇ ਚਾਹਵਾਨ ਉਮੀਦਵਾਰਾਂ ਨੂੰ ਪੰਜਾਬੀ ਅਤੇ ਅੰਗਰੇਜ਼ੀ ਦਾ ਟਾਈਪ ਟੈਸਟ ਦੇਣ ਦਾ ਮੌਕਾ 28 ਨਵੰਬਰ, 29 ਨਵੰਬਰ ਅਤੇ 5 ਦਸੰਬਰ ਨੂੰ ਦਿੱਤਾ ਗਿਆ ਸੀ। ਇਸ ਟਾਈਪ ਟੈਸਟ ‘ਚ ਸਫਲ ਹੋਣ ਵਾਲੇ ਕਰਮਚਾਰੀਆਂ ਦਾ ਨਤੀਜਾ ਸਿੱਖਿਆ ਵਿਭਾਗ ਵਲੋਂ ਘੋਸ਼ਿਤ ਕਰ ਦਿੱਤਾ ਗਿਆ ਹੈ। ਸੁਖਜੀਤ ਪਾਲ ਸਿੰਘ ਡੀ. ਪੀ. ਆਈ. ਸੈਕੰਡਰੀ ਸਿੱਖਿਆ ਪੰਜਾਬ ਨੇ ਦੱਸਿਆ ਕਿ 67 ਦਰਜਾ ਚਾਰ ਕਰਮਚਾਰੀਆਂ, 1 ਲਾਇਬ੍ਰੇਰੀ ਰਿਸਟੋਰਰ ਅਤੇ 30 ਐਸ. ਐਲ. ਏ. ਨੇ ਟਾਈਪ ਟੈਸਟ ਪਾਸ ਕੀਤਾ ਹੈ। ਇਨ੍ਹਾਂ ਦੀ ਸੂਚੀ ਸਬੰਧਿਤ ਸਕੂਲ ਮੁਖੀਆਂ ਵੱਲ ਕਰਮਚਾਰੀਆਂ ਨੂੰ ਨੋਟ ਕਰਵਾਉਣ ਹਿੱਤ ਭੇਜ ਦਿੱਤੀ ਹੈ।