ਖੂਹ ‘ਚ ਡਿੱਗੀ ਕਾਰ, ਛੇ ਲੋਕਾਂ ਦੀ ਮੌਤ

0
117

ਭੋਪਾਲ, 9 ਦਸੰਬਰ-TLT/ ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲ੍ਹੇ ‘ਚ ਕਾਰ ਦੇ ਖੂਹ ‘ਚ ਡਿੱਗਣ ਕਾਰਨ 6 ਲੋਕਾਂ ਦੀ ਮੌਤ ਹੋ ਗਈ। ਉੱਥੇ ਹੀ ਇਸ ਹਾਦਸੇ ‘ਚ ਤਿੰਨ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਘਟਨਾ ਮਹਾਰਾਜਪੁਰਾ ਥਾਣਾ ਖੇਤਰ ਦੇ ਦੀਵਾਨਜੀਕਾਪੁਰਾ ਦੀ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨ ਉੱਤਰ ਪ੍ਰਦੇਸ਼ ਦੇ ਮਹੋਬਾ ਜ਼ਿਲ੍ਹੇ ਦੇ ਸਵਾਸਾ ਪਿੰਡ ਤੋਂ ਛਤਰਪੁਰ ‘ਚ ਬਰਾਤ ਆਈ ਸੀ। ਰਾਤ ਵੇਲੇ ਹਨੇਰਾ ਹੋਣ ਕਰਾਨ ਚਾਲਕ ਨੂੰ ਖੂਹ ਨਜ਼ਰ ਨਹੀਂ ਆਇਆ ਅਤੇ ਇਸੇ ਕਾਰਨ ਕਾਰ ਖੂਹ ‘ਚ ਜਾ ਡਿੱਗੀ। ਹਾਦਸੇ ਤੋਂ ਬਾਅਦ ਮੌਕੇ ‘ਤੇ ਹੜਕੰਪ ਮਚ ਗਿਆ। ਸਥਾਨਕ ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ, ਜਿਸ ਨੇ ਕਿ ਮੌਕੇ ‘ਤੇ ਬਚਾਅ ਮੁਹਿੰਮ ਚਲਾਈ। ਇਸ ਦੌਰਾਨ ਚਾਰ ਲੋਕਾਂ ਦੀ ਤਾਂ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ 2 ਲੋਕਾਂ ਨੂੰ ਡਾਕਟਰਾਂ ਨੇ ਮ੍ਰਿਤਕ ਕਰਾਰ ਦਿੱਤਾ। ਉੱਥੇ ਹੀ ਹਾਦਸੇ ‘ਚ ਤਿੰਨ ਲੋਕਾਂ ਨੂੰ ਬਚਾਇਆ ਜਾ ਸਕਿਆ।