ਪੰਜਾਬ ਰੋਡਵੇਜ/ਪਨਬਸ ਦੀ ਸਾਂਝੀ ਐਕਸ਼ਨ ਕਮੇਟੀ ਨੇ ਕਿਸਾਨਾਂ ਵੱਲੋਂ ਭਾਰਤ ਬੰਦ ਦੇ ਸਮਰਥਨ ਵਿੱਚ ਕੀਤੀ ਗੇਟ ਰੈਲੀ

0
50

ਜਲੰਧਰ (ਰਮੇਸ਼ ਗਾਬਾ/ਕਰਨ) ਪੰਜਾਬ ਰੋਡਵੇਜ/ਪਨਬਸ ਦੀ ਸਾਂਝੀ ਐਕਸ਼ਨ ਕਮੇਟੀ ਨੇ ਕਿਸਾਨਾਂ ਵੱਲੋਂ ਭਾਰਤ ਬੰਦ ਦੇ ਸਮਰਥਨ ਵਿੱਚ ਡਿਪੂ ਜਲੰਧਰ-1 ਅਤੇ ਡਿਪੂ ਜਲੰਧਰ-2 ਵੱਲੋਂ ਜਲੰਧਰ ਡਿਪੂ ਗੇਟ ਤੇ ਗੇਟ ਰੈਲੀ ਕੀਤੀ ਗਈ ਜਿਸ ਵਿੱਚ ਬੋਲਦਿਆਂ ਹੋਇਆ ਬੁਲਾਰਿਆਂ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਕਿਸਾਨ ਅਤੇ ਆਮ ਲੋਕਾਂ ਨਾਲ ਧੱਕਾ ਕੀਤਾ  ਜਾ ਰਿਹਾ ਹੈ ਉਸਦੇ ਖਿਲਾਫ ਸਾਂਝੀ ਐਕਸ਼ਨ ਕਮੇਟੀ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ। ਇਸ ਮੌਕੇ ਏਂਟਕ ਤੋਂ ਸੰਦੀਪ ਸਿੰਘ, ਸੁਖਵਿੰਦਰ ਸਿੰਘ, ਗੁਰਜੀਤ ਸਿੰਘ, ਗੁਰਪ੍ਰੀਤ ਸਿੰਘ, ਜਸਬੀਰ ਸਿੰਘ ਆਦਿ ਮੌਕੇ ਸਨ।