ਡੀ. ਸੀ.,ਸਬ-ਡਵੀਜ਼ਨਲ, ਤਹਿਸੀਲਾਂ ਅਤੇ ਸਬ-ਤਹਿਸੀਲ ਦਫ਼ਤਰਾਂ ਦੇ ਮੁਲਾਜ਼ਮਾਂ ਵੀ ਸਮੂਹਿਕ ਛੁੱਟੀ ਲੈ ਕੇ ਭਲਕੇ ਦੇ ਬੰਦ ‘ਚ ਹੋਣਗੇ ਸ਼ਾਮਿਲ

0
125

ਬੁਢਲਾਡਾ, 7 ਦਸੰਬਰ (TLT News)- ਕੇਂਦਰੀ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ‘ਚ ਕਿਸਾਨ ਜਥੇਬੰਦੀਆਂ ਵਲੋਂ ਦਿੱਤੇ ਗਏ 8 ਦਸੰਬਰ ਦੇ ਬੰਦ ਦੇ ਸੱਦੇ ਦਾ ਸਮਰਥਨ ਕਰਦਿਆ ਪੰਜਾਬ ਰਾਜ ਡੀ. ਸੀ. ਦਫ਼ਤਰ ਕਰਮਚਾਰੀ ਯੂਨੀਅਨ ਨਾਲ ਸਬੰਧਿਤ ਸਮੂਹ ਡੀ. ਸੀ. ਦਫ਼ਤਰਾਂ, ਸਬ-ਡਵੀਜ਼ਨਲ ਮੈਜਿਸਟ੍ਰੇਟ ਦਫ਼ਤਰਾਂ, ਤਹਿਸੀਲਾਂ ਅਤੇ ਸਬ-ਤਹਿਸੀਲਾਂ ਦੇ ਮੁਲਾਜ਼ਮ ਵੀ ਸਮੂਹਿਕ ਛੁੱਟੀ ਲੈ ਕੇ ਬੰਦ ‘ਚ ਸ਼ਾਮਿਲ ਹੋਣਗੇ। ਇਹ ਜਾਣਕਾਰੀ ਜਥੇਬੰਦੀ ਦੇ ਸੂਬਾਈ ਪ੍ਰਧਾਨ ਗੁਰਨਾਮ ਸਿੰਘ ਵਿਰਕ ਨੇ ਦਿੱਤੀ।