ਕੁੱਲੂ ਵਿੱਚ 4 ਕਿੱਲੋ ਚਰਸ ਅਤੇ 5 ਕਿਲੋ ਭੰਗ ਸਮੇਤ ਦੋ ਗ੍ਰਿਫ਼ਤਾਰ, NDPS ਐਕਟ ਤਹਿਤ ਕੇਸ ਦਰਜ

0
103

ਕੁੱਲੂ (TLT News) ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੀ ਪੁਲਿਸ ਨੂੰ ਡਰੱਗ ਮਾਫੀਆ ਖਿਲਾਫ ਇੱਕ ਹੋਰ ਸਫਲਤਾ ਮਿਲੀ ਹੈ। ਕੁੱਲੂ ਪੁਲਿਸ ਦੀ ਐਸਆਈਯੂ ਟੀਮ ਨੇ ਜ਼ਿਲ੍ਹੇ ਦੇ ਸਚਾਣੀ ਪਿੰਡ ਵਿੱਚ ਛਾਪੇਮਾਰੀ ਕੀਤੀ ਅਤੇ ਇੱਕ ਘਰ ਚੋਂ ਚਰਸ ਅਤੇ ਗਾਂਜਾ ਦੀ ਖੇਪ ਬਰਾਮਦ ਕੀਤੀ। ਚਰਸ ਅਤੇ ਗਾਂਜਾ ਦੇ ਨਾਲ ਪੁਲਿਸ ਨੇ ਸੇਲਰ ਅਤੇ ਡੀਲਰ ਨੂੰ ਵੀ ਗ੍ਰਿਫਤਾਰ ਕੀਤਾ ਹੈ।

ਇਸ ਬਾਰ ਜਾਣਕਾਰੀ ਦਿੰਦਿਆਂ ਐਸਪੀ ਕੁੱਲੂ ਗੌਰਵ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ ਕਿ ਸਚਾਣੀ ਪਿੰਡ ਵਿੱਚ ਇੱਕ ਵਿਅਕਤੀ ਬਹੁਤ ਸਾਰਾ ਭੰਗ ਅਤੇ ਚਰਸ ਵੇਚ ਰਿਹਾ ਹੈ। ਜਾਣਕਾਰੀ ਦੇ ਅਧਾਰ ‘ਤੇ ਟੀਮ ਬਣਾਈ ਗਈ। ਟੀਮ ਨੇ ਸਚਾਣੀ ਪਿੰਡ ਵਿੱਚ ਛਾਪੇ ਮਾਰੀ ਕੀਤੀ ਅਤੇ 4 ਕਿਲੋ ਚਰਸ ਅਤੇ 5 ਕਿਲੋ 356 ਗ੍ਰਾਮ ਭੰਗ ਬਰਾਮਦ ਕੀਤਾ।

ਪੁਲਿਸ ਨੇ ਦੱਸਿਆ ਕਿ 26 ਸਾਲਾ ਕਾਸ਼ੀ ਨਾਥ ਅਤੇ 63 ਸਾਲਾ ਮੋਹਨ ਲਾਲ, ਕੁੱਲੂ ਭੂੰਤਰ ਦੇ ਸਚਾਣੀ ਪਿੰਡ ਦੇ ਵਸਨੀਕਾਂ ਨੂੰ ਇਸ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਕਾਸ਼ੀਨਾਥ ਦੇ ਖ਼ਿਲਾਫ਼ ਐਨਡੀਪੀਐਸ ਐਕਟ ਦੀ ਧਾਰਾ 20 ਅਤੇ 29 ਤਹਿਤ ਕੇਸ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਹੈ। ਜਦੋਂ ਕਿ ਮਦਨ ਲਾਲ ਖਿਲਾਫ ਐਨਡੀਪੀਐਸ ਐਕਟ ਦੀ ਧਾਰਾ 29 ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਦੋਵੇਂ ਦੇ ਤਾਲੁਖ਼ ਕਿੱਥੇ ਅਤੇ ਕਿਹੜੇ ਲੋਕਾਂ ਨਾਲ ਹਨ।