ਕੈਨੇਡਾ ‘ਚ ਕੋਰੋਨਾ ਦੇ ਮਾਮਲਿਆਂ ਦਾ ਅੰਕੜਾ 4 ਲੱਖ ਨੂੰ ਕੀਤਾ ਪਾਰ, ਜਨਤਾ ਨੂੰ ਵੈਕਸੀਨ ਦਾ ਇੰਤਜ਼ਾਰ

0
125

TLT/ ਕੈਨੇਡਾ ਵਿੱਚ ਸ਼ੁੱਕਰਵਾਰ ਨੂੰ ਨਾਵਲ ਕੋਰੋਨਾ ਵਾਇਰਸ ਮਾਮਲਿਆਂ ਦਾ ਅੰਕੜਾ 4 ਲੱਖ ਨੂੰ ਪਾਰ ਕਰ ਗਿਆ ।
ਕੈਨੇਡਾ ‘ਚ ਮਹਾਂਮਾਰੀ ਲਗਾਤਾਰ ਰਿਕਾਰਡ ਗਤੀ ਨਾਲ ਫੈਲ ਰਹੀ ਹੈ । ਸ਼ੁਕਰਵਾਰ ਨੂੰ ਸ਼ਾਮ ਤੱਕ ਦੇ ਕੋਵਿਡ-19 ਦੇ ਕੁੱਲ 4 ਲੱਖ 1 ਹਜ਼ਾਰ 517 ਕੇਸਾਂ ਦੀ ਪੁਸ਼ਟੀ ਹੋਈ ਹੈ। ਹੁਣ ਤੱਕ ਕੁੱਲ 12,485 ਲੋਕਾਂ ਦੀ ਬਿਮਾਰੀ ਦੀਆਂ ਜਟਿਲਤਾਵਾਂ ਕਾਰਨ ਜਾਨ ਜਾ ਚੁੱਕੀ ਹੈ। ਸ਼ੁੱਕਰਵਾਰ ਨੂੰ ਦੇਸ਼ ਅੰਦਰ 78 ਲੋਕਾਂ ਦੀ ਜਾਨ ਕਰੋਨਾ ਵਾਇਰਸ ਦੇ ਨਿਗਲ ਲਈ ।

ਨਵੰਬਰ ਦੇ ਦੌਰਾਨ 1,40,000 ਤੋਂ ਵੱਧ ਲੋਕ ਵਾਇਰਸ ਨਾਲ ਸੰਕਰਮਿਤ ਹੋਏ, ਅਕਤੂਬਰ ਵਿੱਚ ਨਵੇਂ ਕੇਸਾਂ ਦੀ ਤੁਲਨਾ ਵਿੱਚ ਦੁੱਗਣਾ ।

ਦੇਸ਼ ਵਿੱਚ ਹੁਣ ਔਸਤਨ 6000 ਮਾਮਲੇ ਸਾਹਮਣੇ ਆ ਰਹੇ ਹਨ। ਮਹਾਮਾਰੀ ਦੇ ਸ਼ੁਰੂ ਹੋਣ ਤੋਂ ਕਈ ਮਹੀਨੇ ਬਾਅਦ ਤੱਕ ਰੋਜ਼ਾਨਾ ਦਾ ਔਸਤ 2000 ਤੋਂ ਹੇਠਾਂ ਰਿਹਾ। ਇਸ ਬਸੰਤ ਰੁੱਤ ਵਿੱਚ ਮਹਾਂਮਾਰੀ ਦੀ ਪਹਿਲੀ ਲਹਿਰ ਦੌਰਾਨ ਦਰ ਨਾਲੋਂ ਹੁਣ ਇਹ ਤਿੰਨ ਗੁਣਾ ਵੱਧ ਵੇਖੀ ਜਾ ਰਹੀ ਹੈ ।
ਉਦੋਂ ਲੋਕਾਂ ਨੂੰ ਹੁਣ ਸਰਕਾਰ ਵਲੋ ਦਿੱਤੀ ਜਾਣ ਵਾਲੀ ਵੈਕਸੀਨਾ ਦਾ ਇੰਤਜ਼ਾਰ ਹੈ।
ਇਕ ਮੀਡੀਆ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਫੋਰਟਿਨ ਨੇ ਕਿਹਾ ਹਾਲਾਂਕਿ ਹੈਲਥ ਕੈਨੇਡਾ ਅਜੇ ਵੀ ਟੀਕਿਆਂ ਲਈ ਪ੍ਰਵਾਨਗੀ ਦੀ ਸਮੀਖਿਆ ਕਰ ਰਹੀ ਹੈ, ਫੈਡਰਲ ਸਰਕਾਰ ਅਤੇ ਸੂਬਾਈ ਇਕ ਰੋਲ ਆਊਟ ਯੋਜਨਾ ‘ਤੇ ਕੰਮ ਕਰ ਰਹੇ ਹਨ ਅਤੇ ਅਗਲੇ ਹਫਤੇ ਟਰਾਇਲ ਚਲਾਇਆ ਜਾਵੇਗਾ। ਉਨ੍ਹਾਂ ਕਿਹਾ, “ਅਸੀਂ ਦਸੰਬਰ ਦੇ ਅੰਤ ਤੱਕ ਇੰਤਜ਼ਾਰ ਨਹੀਂ ਕਰ ਰਹੇ, ਅਸੀਂ ਤਿਆਰ ਹੋ ਰਹੇ ਹਾਂ ਤਾਂ ਕਿ ਜਦੋਂ ਇਹ ਸੰਭਵ ਹੋ ਜਾਵੇ ਤਾਂ ਅਸੀਂ ਵੰਡਣ ਲਈ ਤਿਆਰ ਹੋਵਾਂਗੇ।