ਕਿਸਾਨਾਂ ਦਾ ਸੰਘਰਸ਼ ਦੁਨੀਆ ਲਈ ਵਿਲੱਖਣ ਮਿਸਾਲ ਪੈਦਾ ਕਰੇਗਾ-ਸੰਤ ਸੀਚੇਵਾਲ

0
102

ਮਲਸੀਆਂ TLT/ ਦੇਸ਼ ‘ਚ ਖੇਤੀ ਕਨੂੰਨਾਂ ਖਿਲਾਫ਼ ਚੱਲ ਰਿਹਾ ਵੱਡਾ ਸੰਘਰਸ਼ ਦੁਨੀਆਂ ਲਈ ਵਿਲੱਖਣ ਮਿਸਾਲ ਪੈਦਾ ਕਰੇਗਾ | ਇਹ ਪ੍ਰਗਟਾਵਾ ਉੱਘੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਸਾਨ ਜਥੇਬੰਦੀਆਂ ਦੀ ਹਮਾਇਤ ‘ਚ ਦੂਸਰਾ ਜੱਥਾ ਰਵਾਨਾ ਕਰਨ ਮੌਕੇ ਕੀਤਾ | ਇਸ ਮੌਕੇ ਉਨ੍ਹਾਂ ਦਿੱਲੀ ਘਿਰਾਓ ਦੇ ਸੰਘਰਸ਼ ਵਿਚ ਕੁੱਦੇ ਕਿਸਾਨਾਂ ਦੀ ਸੇਵਾ ਲਈ ਸੰਗਤਾਂ ਦੇ ਸਹਿਯੋਗ ਨਾਲ ਇਕੱਤਰ ਬਿਸਤਰੇ, ਕੰਬਲ, ਪਾਣੀ ਵਾਲੀ ਟੈਂਕੀ ਅਤੇ ਲੰਗਰ ਲਈ ਰਸਦ ਤੇ ਹੋਰ ਜ਼ਰੂਰੀ ਸਮੱਗਰੀ ਦਿੱਲੀ ਲਈ ਜੱਥੇ ਦੇ ਰੂਪ ਵਿਚ ਭੇਜੀਆਂ |