ਜਲੰਧਰ ਛਾਉਣੀ ‘ਚ ਫ਼ੌਜ ਦੀ ਭਰਤੀ ਰੈਲੀ 4 ਜਨਵਰੀ ਤੋਂ 31 ਤਕ, ਨੌਜਵਾਨਾਂ ਨੂੰ ਟਾਊਟਾਂ ਦੇ ਬਹਿਕਾਵੇ ਨਾ ਆਉਣ ਦੀ ਸਲਾਹ

0
73

 ਜਲੰਧਰ (ਰਮੇਸ਼ ਗਾਬਾ)ਰਿਕਰਿਊਟਿੰਗ ਦਫ਼ਤਰ (ਹੈੱਡਕੁਆਰਟਰ), ਜਲੰਧਰ ਛਾਉਣੀ ਵੱਲੋਂ ਫੌਜ ਦੀ ਭਰਤੀ ਰੈਲੀ ਆਰਮੀ ਪਬਲਿਕ ਸਕੂਲ (ਪ੍ਰਾਇਮਰੀ ਵਿੰਗ) ਗਰਾਊਂਡ ਜਲੰਧਰ ਛਾਉਣੀ ਵਿਖੇ 4 ਜਨਵਰੀ ਤੋਂ 31 ਜਨਵਰੀ 2021 ਤਕ ਕੀਤੀ ਜਾ ਰਹੀ ਹੈ।ਇਸ ਰੈਲੀ ਵਿੱਚ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ ਅਤੇ ਤਰਨਤਾਰਨ ਜ਼ਿਲ੍ਹਿਆਂ ਨਾਲ ਸਬੰਧਤ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ। ਇਸ ਸਬੰਧੀ ਆਨਲਾਈਨ ਰਜਿਸਟਰੇਸ਼ਨ ਪਹਿਲਾਂ ਹੀ ਜਾਰੀ ਹੈ ਅਤੇ 28 ਦਸੰਬਰ ਤੱਕ www.joinindianarmy.nic.in ‘ਤੇ ਕੀਤੀ ਜਾ ਸਕਦੀ ਹੈ।ਸਫ਼ਲਤਾਪੂਰਵਰ ਰਜਿਸਟਰ ਕਰਨ ਵਾਲੇ ਉਮੀਦਵਾਰ ਆਪਣਾ ਐਡਮਿਟ ਕਾਰਡ ਅਤੇ ਰੈਲੀ ਲਈ ਰਿਪੋਰਟ ਕਰਨ ਦੀ ਮਿਤੀ ਅਤੇ ਸਮੇਂ ਸਬੰਧੀ ਸਾਰੇ ਵੇਰਵੇ ਆਪਣੀ ਈ-ਮੇਲ ‘ਤੇ ਪ੍ਰਾਪਤ ਕਰਨਗੇ। ਭਰਤੀ ਸਬੰਧੀ ਮਾਪਦੰਡਾਂ ਅਤੇ ਯੋਗਤਾਵਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਚਾਹਵਾਨ ਨੌਜਵਾਨ ਭਾਰਤੀ ਫੌਜ ਦੀ ਵੈਬਸਾਈਟ ( www.joinindianarmy.gov.in) ਦੇਖ ਸਕਦੇ ਹਨ। ਫੌਜ ਵੱਲੋਂ ਨੌਜਵਾਨਾਂ ਨੂੰ ਨਸੀਹਤ ਕੀਤੀ ਗਈ ਹੈ ਕਿ ਭਰਤੀ ਪ੍ਰਕਿਰਿਆ ਵਿਚ ਕਲੀਅਰੈਂਸ ਦਾ ਭਰੋਸਾ ਦਿਵਾਉਣ ਵਾਲੇ ਵਿਚੌਲੀਆਂ ਜਾਂ ਟਾਊਟਾਂ ਦੇ ਬਹਿਕਾਵੇ ‘ਚ ਨਾ ਆਉਣ।Also Read