‘ਜਨਕ ਰਾਜ ਅਮਰ ਰਹੇ’ ਦੇ ਨਾਅਰਿਆਂ ਨਾਲ ਹੋਇਆ ਜਨਕ ਰਾਜ ਦਾ ਅੰਤਿਮ ਸਸਕਾਰ

0
76

ਧਨੌਲਾ, 3 ਦਸੰਬਰ (TLT)- ਦਿੱਲੀ ਵਿਖੇ ਕੀਤੇ ਜਾ ਰਹੇ ਕਿਸਾਨ ਅੰਦੋਲਨ ਮੌਕੇ ਕਾਰ ਨੂੰ ਅੱਗ ਲੱਗ ਜਾਣ ਕਾਰਨ ਅਕਾਲ ਚਲਾਣਾ ਕਰ ਗਏ ਧਨੌਲਾ ਮੰਡੀ ਦੇ ਵਸਨੀਕ ਜਨਕ ਰਾਜ ਦਾ ਅੱਜ ਕਿਸਾਨ ਜਥੇਬੰਦੀਆਂ ਨੇ ਵੱਡੀ ਪੱਧਰ ‘ਤੇ ਸ਼ਮੂਲੀਅਤ ਕਰਕੇ ਅੰਤਿਮ ਸਸਕਾਰ ਕੀਤਾ। ਅੰਤਿਮ ਸਸਕਾਰ ਲਈ ਚੱਲਣ ਤੋਂ ਪਹਿਲਾਂ ਕਿਸਾਨ ਯੂਨੀਅਨ ਵਲੋਂ ਜਨਕ ਰਾਜ ਦੀ ਮ੍ਰਿਤਕ ਦੇਹ ‘ਤੇ ਕਿਸਾਨ ਯੂਨੀਅਨ ਦਾ ਝੰਡਾ ਪਾਇਆ ਗਿਆ। ਧਨੌਲਾ ਦੀਆਂ ਸਮੁੱਚੀਆਂ ਸਮਾਜ ਸੇਵੀ ਜਥੇਬੰਦੀਆਂ, ਸਿਆਸੀ ਜਥੇਬੰਦੀਆਂ ਅਤੇ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਵੱਡੀ ਪੱਧਰ ‘ਤੇ ਸ਼ਾਮਿਲ ਹੋ ਕੇ ਸਸਕਾਰ ਲਈ ਚੱਲੇ ਕਾਫ਼ਲੇ ‘ਚ ਸ਼ਮੂਲੀਅਤ ਕੀਤੀ। ਇਸ ਤੋਂ ਪਹਿਲਾਂ ਨਾਇਬ ਤਹਿਸੀਲਦਾਰ ਧਨੌਲਾ ਆਸ਼ੂ ਪ੍ਰਭਾਸ਼ ਜੋਸ਼ੀ ਨੇ ਪੰਜਾਬ ਸਰਕਾਰ ਵਲੋਂ ਭੇਜੇ ਗਏ। ਪੰਜ ਲੱਖ ਰੁਪਏ ਦਾ ਚੈੱਕ ਜਨਕ ਰਾਜ ਦੇ ਬੇਟੇ ਸਾਹਿਲ ਅਤੇ ਕਿਸਾਨ ਯੂਨੀਅਨ ਦੇ ਨੁਮਾਇੰਦਿਆਂ ਨੂੰ ਸਪੁਰਦ ਕੀਤਾ ਅਤੇ ਬਾਕੀ ਪੰਜ ਲੱਖ ਰੁਪਏ ਦਾ ਚੈੱਕ ਭੋਗ ਮੌਕੇ ਦੇਣ ਦਾ ਭਰੋਸਾ ਦਿਵਾਇਆ।