ਕਰਤਾਰਪੁਰ ਸਾਹਿਬ ਦੇ ਮੁੱਦੇ ‘ਤੇ ਭਾਰਤ ਨੇ ਪਾਕਿਸਤਾਨ ਨੂੰ ਲਤਾੜਿਆ, ਸੰਯੁਕਤ ਰਾਸ਼ਟਰ ‘ਚ ਲਾਈ ਫਿਟਕਾਰ

0
84

ਭਾਰਤ ਨੇ ਪਾਕਿਸਤਾਨ ਨੂੰ ਇਕ ਵਾਰ ਫਿਰ ਤੋਂ ਲਤਾੜਿਆ ਹੈ। ਇਸ ਵਾਰ ਭਾਰਤ ਨੇ ਸੰਯੁਕਤ ਰਾਸ਼ਟਰ ਦੇ ਮੰਚ ਤੋਂ ਪਾਕਿਸਤਾਨ ‘ਤੇ ਨਿਸ਼ਾਨਾ ਸਾਧਿਆ ਹੈ। ਭਾਰਤ ਨੇ ਕਿਹਾ ਕਿ ਪਾਕਿਸਤਾਨ ਨੇ ਪਿਛਲੇ ਸਾਲ ਪਾਸ ਸ਼ਾਂਤੀ ਸੰਸਕ੍ਰਿਤੀ ਦੇ ਪ੍ਰਸਤਾਵ ਦੀ ਉਲੰਘਣਾ ਕੀਤੀ ਹੈ। ਭਾਰਤ ਨੇ ਪਾਕਿਸਤਾਨ ‘ਤੇ ਹਮਲਾ ਬੋਲਦਿਆਂ ਕਿਹਾ ਕਿ ਪਾਕਿਸਤਾਨ ਨੇ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਪ੍ਰਬੰਧਨ ਨੂੰ ਸਿੱਖ ਭਾਈਚਾਰੇ ਦੀ ਥਾਂ ਗੈਰ-ਸਿੱਖਾਂ ਨੂੰ ਪ੍ਰਸ਼ਾਸਨਿਕ ਕੰਟਰੋਲ ਦੇ ਦਿੱਤਾ। ਭਾਰਤ ਨੇ ਕਿਹਾ ਕਿ ਪਾਕਿਸਤਾਨ ਘੱਟ ਗਿਣਤੀਆਂ ਦਾ ਵਿਰੋਧੀ ਹੈ।

ਦਰਅਸਲ, ਪਾਕਿਸਤਾਨ ਨੇ ਪਿਛਲੇ ਦਿਨਾਂ ‘ਚ ਕਰਤਾਰਪੁਰ ਗੁਰਦੁਆਰੇ ਦੀ ਕਮੇਟੀ ‘ਚ ਸਿੱਖਾਂ ਨੂੰ ਹਟਾਕੇ ਮੁਸਲਮਾਨਾਂ ਦੇ ਹੱਥ ‘ਚ ਉੱਥੋਂ ਦਾ ਜ਼ਿੰਮਾ ਸੌਂਪ ਦਿੱਤਾ ਸੀ। ਉੱਥੇ ਹੀ ਜਿਸ ਸੰਗਠਨ ਦੇ ਹੱਥ ‘ਚ ਜ਼ਿੰਮੇਵਾਰੀ ਸੌਂਪੀ ਗਈ ਸੀ ਉਹ ਪੂਰੀ ਤਰ੍ਹਾਂ ਤੋਂ ਆਈਐਸਆਈ ਸਮਰਥਕ ਹੈ। ਉੱਥੇ ਹੀ ਇਸ ਸੰਗਠਨ ‘ਚ ਇਕ ਵੀ ਸਿੱਖ ਵਿਅਕਤੀ ਨਹੀਂ ਸੀ। ਇਸ ਮੁੱਦੇ ਨੂੰ ਲੈਕੇ ਭਾਰਤ ਨੇ ਹੁਣ ਪਾਕਿਸਤਾਨ ਦੀ ਯੂਐਨ ‘ਚ ਜੰਮ ਕੇ ਕਲਾਸ ਲਾਈ ਹੈ।

ਸੰਯੁਕਤ ਰਾਸ਼ਟਰ ਮਹਾਂਸਭਾ ਦੇ 75ਵੇਂ ਸੈਸ਼ਨ ‘ਚ ਬੋਲਦਿਆਂ ਹੋਇਆਂ ਯੂਐਨ ‘ਚ ਭਾਰਤ ਦੇ ਸਥਾਈ ਮਿਸ਼ਨ ਦੇ ਸਕੱਤਰ ਆਸ਼ੀਸ਼ ਸ਼ਰਮਾ ਨੇ ਕਿਹਾ, ‘ਪਾਕਿਸਤਾਨ ਪਹਿਲਾਂ ਹੀ ਇਸ ਸਭਾ ਜ਼ਰੀਏ ਪਿਛਲੇ ਸਾਲ ਪਾਸ ਕੀਤੇ ਗਏ ਸ਼ਾਂਤੀ ਸੰਸਕ੍ਰਿਤੀ ਦੇ ਪ੍ਰਸਤਾਵ ਦੀ ਉਲੰਘਣਾ ਕਰ ਚੁੱਕਾ ਹੈ।’ ਉਨ੍ਹਾਂ ਕਿਹਾ ਕਿ ਪਿਛਲੇ ਮਹੀਨੇ ਪਾਕਿਸਤਾਨ ਨੇ ਸਿੱਖਾਂ ਦੇ ਪਵਿੱਤਰ ਗੁਰਦੁਆਰੇ ਕਰਤਾਰਪੁਰ ਸਾਹਿਬ ਦੇ ਪ੍ਰਬੰਧਨ ਨੂੰ ਸਿੱਖ ਭਾਈਚਾਰੇ ਤੋਂ ਗੈਰ-ਸਿੱਖ ਭਾਈਚਾਰੇ ਨੂੰ ਪ੍ਰਸ਼ਾਸਨਿਕ ਕੰਟਰੋਲ ਦੇ ਦਿੱਤਾ ਸੀ।