ਗੀਤਾ ਮੰਦਰ ਲਾਗੇ ਗਲੀ ‘ਚ ਨਾਜਾਇਜ਼ ਲੱਗੇ ਗੇਟ ਕਰਕੇ ਰੋਸ ਵਧਿਆ

0
100

ਲੰਧਰ, TLT/- ਗੀਤਾ ਮੰਦਰ ਗਲੀ ਵਿਚ ਲੋਹੇ ਦਾ ਗੇਟ ਲਗਾਉਣ ਕਰਕੇ ਕਈ ਲੋਕਾਂ ਵਿਚ ਰੋਸ ਵਧ ਰਿਹਾ ਹੈ | ਇਸ ਰਸਤੇ ਰਾਹੀਂ ਲੰਘਣ ਵਾਲੇ ਲੋਕਾਂ ਨੇ ਕਿਹਾ ਕਿ ਨਗਰ ਨਿਗਮ ਪ੍ਰਸ਼ਾਸਨ ਦੇ ਹੁੰਦੇ ਇਸ ਗੇਟ ਨੂੰ ਲਗਾਉਣਾ ਮੰਦਭਾਗਾ ਹੈ ਤੇ ਇਸ ਮਾਮਲੇ ਵਿਚ ਨਗਰ ਨਿਗਮ ਪ੍ਰਸ਼ਾਸਨ ਨੂੰ ਕਾਰਵਾਈ ਕਰਨੀ ਚਾਹੀਦੀ ਹੈ | ਕ੍ਰਾਈਮ ਇਨਵੈਸਟੀਗੇਸ਼ਨ ਏਜੰਸੀ ਦੇ ਵਿਕਰਮ ਭੰਡਾਰੀ, ਸੰਦੀਪ ਧਾਮੀ, ਯੋਗੇਸ਼ ਦੱਤਾ, ਅਮਨ ਨੇ ਇਸ ਲੱਗੇ ਗੇਟ ਦਾ ਮੌਕਾ ਦੇਖਿਆ ਤੇ ਕਿਹਾ ਕਿ ਇਸ ਰਸਤੇ ਤੋਂ ਹੁਣ ਲੋਕਾਂ ਦਾ ਲੰਘਣਾ ਬੰਦ ਹੋ ਗਿਆ ਹੈ ਕਿਉਂਕਿ ਜੌਹਲ ਮਾਰਕੀਟ, ਬੱਸ ਸਟੈਂਡ ਨੂੰ ਜਾਣ ਲਈ ਕਈ ਲੋਕ ਇਸ ਰਸਤੇ ਤੋਂ ਲੰਘ ਕੇ ਜਾਂਦੇ ਹਨ | ਦਿਨ ਵੇਲੇ ਵੀ ਇਸ ਗੇਟ ਨੂੰ ਬੰਦ ਰੱਖਿਆ ਜਾਂਦਾ ਹੈ ਤਾਂ ਲੋਕਾਂ ਨੂੰ ਦੂਰ ਤੋਂ ਜਾਣਾ ਪੈ ਰਿਹਾ ਹੈ | ਜਥੇਬੰਦੀ ਦੇ ਵਿਕਰਮ ਭੰਡਾਰੀ ਨੇ ਦੱਸਿਆ ਕਿ ਉਨਾਂ ਨੇ ਗੇਟਾਂ ਦਾ ਮਸਲਾ ਮੇਅਰ ਜਗਦੀਸ਼ ਰਾਜਾ ਕੋਲ ਉਠਾਇਆ ਸੀ ਜਿਨ੍ਹਾਂ ਨੇ ਕਿਹਾ ਹੈ ਕਿ ਉਨਾਂ ਨੂੰ ਇਸ ਬਾਰੇ ਸ਼ਿਕਾਇਤ ਦਿੱਤੀ ਜਾਵੇ ਤੇ ਇਸ ਬਾਰੇ ਉਹ ਜੇ. ਸੀ. ਹਰਚਰਨ ਸਿੰਘ ਤੋਂ ਬਣਦੀ ਕਾਰਵਾਈ ਕਰਵਾਉਣਗੇ | ਸ੍ਰੀ ਭੰਡਾਰੀ ਨੇ ਕਿਹਾ ਕਿ ਉਨਾਂ ਨੇ ਇਸ ਮਸਲੇ ‘ਤੇ ਇਲਾਕਾ ਕੌਾਸਲਰ ਸ੍ਰੀਮਤੀ ਅਰੋੜਾ ਦੇ ਧਿਆਨ ਵਿਚ ਵੀ ਮਾਮਲਾ ਲਿਆਂਦਾ ਪਰ ਅਜੇ ਤੱਕ ਕਾਰਵਾਈ ਨਹੀਂ ਹੋਈ ਹੈ | ਉਨਾਂ ਨੇ ਇਕ ਵਾਰ ਫਿਰ ਮੰਗ ਕੀਤੀ ਕਿ ਜੇਕਰ ਗੇਟਾਂ ਦੇ ਬੰਦ ਹੋਣ ਕਰਕੇ ਕੋਈ ਅਣਹੋਣੀ ਹੁੰਦੀ ਹੈ ਤਾਂ ਇਸ ਲਈ ਕੌਣ ਜ਼ਿੰਮੇਵਾਰ ਹੋਵੇਗਾ |
ਮਾਡਲ ਟਾਊਨ, ਨਕੋਦਰ ਰੋਡ ‘ਤੇ ਤਹਿਬਾਜ਼ਾਰੀ ਵਿਭਾਗ ਦੀ ਕਾਰਵਾਈ
ਜਲੰਧਰ, ਸੜਕਾਂ ‘ਤੇ ਸਮਾਨ ਰੱਖਣ ਕਰਕੇ ਟਰੈਫ਼ਿਕ ਲਈ ਆ ਰਹੀ ਪ੍ਰੇਸ਼ਾਨੀ ਨੂੰ ਦੇਖਦੇ ਹੋਏ ਨਗਰ ਨਿਗਮ ਦੇ ਤਹਿਬਾਜ਼ਾਰੀ ਵਿਭਾਗ ਦੇ ਸੁਪਰਡੈਂਟ ਮਨਦੀਪ ਸਿੰਘ ਮਿੱਠੂ ਦੀ ਅਗਵਾਈ ਵਿਚ ਟੀਮ ਨੇ ਮਾਡਲ ਟਾਊਨ ਰੋਡ, ਅਰਬਨ ਅਸਟੇਟ, ਨਕੋਦਰ ਰੋਡ ‘ਤੇ ਕਾਰਵਾਈ ਕਰਕੇ ਰੱਖਿਆ ਸਮਾਨ ਕਬਜ਼ੇ ਵਿਚ ਲੈ ਲਿਆ ਹੈ | ਨਿਗਮ ਹਾਊਸ ਦੀ ਮੀਟਿੰਗ ਵਿਚ ਬੀਤੇ ਦਿਨੀਂ ਕਬਜ਼ਿਆਂ ਦਾ ਮਸਲਾ ਉਠਾਇਆ ਗਿਆ ਸੀ | ਮਾਡਲ ਟਾਊਨ ਗੁਰਦੁਆਰਾ ਦੇ ਕੋਲ-ਕੋਲ ਹੀ ਸਬਜ਼ੀਆਂ ਦੀਆਂ ਰੇਹੜੀਆਂ ਲੱਗਣ ਕਰਕੇ ਨਿਗਮ ਨੇ ਰੇਹੜੀਆਂ ਹਟਾ ਦਿੱਤੀਆਂ ਤੇ ਸਮਾਨ ਕਬਜ਼ੇ ਵਿਚ ਲੈ ਲਿਆ ਤੇ ਇਸ ਤੋਂ ਇਲਾਵਾ ਅਰਬਨ ਅਸਟੇਟ ਫੇਸ-2 ਦੇ ਕੋਲ ਨਾਜਾਇਜ ਲੱਗੀਆਂ ਸਬਜ਼ੀਆਂ ਦੀਆਂ ਫੜੀਆਂ ਵੀ ਹਟਾ ਦਿੱਤੀਆਂ | ਨਿਗਮ ਦੀ ਟੀਮ ਨੇ ਨਕੋਦਰ ਰੋਡ ‘ਤੇ ਵੀ ਕਾਰਵਾਈ ਕੀਤੀ ਤੇ ਬਾਹਰ ਪਿਆ ਸਾਮਾਨ ਜ਼ਬਤ ਕਰ ਲਿਆ |